ਵਿਅਤਨਾਮ: ਮਕਾਨ ਨੂੰ ਅੱਗ ਲੱਗਣ ਕਾਰਨ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

Tuesday, Jan 21, 2020 - 04:07 PM (IST)

ਵਿਅਤਨਾਮ: ਮਕਾਨ ਨੂੰ ਅੱਗ ਲੱਗਣ ਕਾਰਨ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

ਹਨੋਈ- ਵਿਅਤਨਾਮ ਦੇ ਦੱਖਣੀ ਸ਼ਹਿਰ 'ਹੋ ਚੀ ਮਿੰਹ' ਵਿਚ ਮੰਗਲਵਾਰ ਨੂੰ ਇਕ ਮਕਾਨ ਵਿਚ ਅੱਗ ਲੱਗਣ ਕਾਰਨ ਇਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ। ਵਿਅਤਨਾਮ ਨਿਊਜ਼ ਏਜੰਸੀ ਮੁਤਾਬਕ ਅੱਗ ਸਥਾਨਕ ਸਮੇਂ ਮੁਤਾਬਕ ਤੜਕੇ ਸਵੇਰੇ ਚਾਰ ਵਜੇ 'ਹੋ ਚੀ ਮਿੰਹ' ਸ਼ਹਿਰ ਦੇ ਜਿਲੇ 9 ਦੇ ਮਕਾਨ ਵਿਚ ਲੱਗੀ।

ਏਜੰਸੀ ਮੁਤਾਬਕ ਅੱਗ ਦੀ ਲਪੇਟ ਵਿਚ ਆਉਣ ਕਾਰਨ ਇਕੋ ਪਰਿਵਰਾ ਦੇ ਪੰਜ ਲੋਕਾਂ ਦੀ ਮੋਤ ਹੋ ਗਈ, ਜਿਹਨਾਂ ਵਿਚ ਲੜੀਵਾਰ 70, 44 ਤੇ 30 ਸਾਲ ਦੀਆਂ ਔਰਤਾਂ ਤੇ 40, 37 ਸਾਲ ਦੇ ਦੋ ਪੁਰਸ਼ ਸ਼ਾਮਲ ਹਨ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦਲ ਦੇ ਤਿੰਨ ਵਾਹਨਾਂ ਸਣੇ 22 ਕਰਮਚਾਰੀ ਮੌਕੇ 'ਤੇ ਪਹੁੰਚੇ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਫਾਇਰ ਬ੍ਰਿਗੇਡ ਵਿਭਾਗ ਦੇ ਮੁਤਾਬਕ ਸਾਲ 2019 ਦੌਰਾਨ ਵਿਅਤਨਾਮ ਵਿਚ ਧਮਾਕੇ ਤੇ ਅੱਗ ਦੇ 3,755 ਮਾਮਲੇ ਦਰਜ ਕੀਤੇ ਗਏ, ਜਿਹਨਾਂ ਵਿਚ ਕਰੀਬ 112 ਲੋਕਾਂ ਦੀ ਮੌਤ ਹੋਈ ਹੈ ਤੇ 177 ਹੋਰ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਅੱਗ ਦੀਆਂ ਘਟਨਾਵਾਂ ਨਾਲ ਦੇਸ਼ ਨੂੰ ਕਰੀਬ 7 ਕਰੋੜ ਦੀ ਜਾਇਦਾਦ ਦਾ ਵੀ ਨੁਕਸਾਨ ਹੋਇਆ ਹੈ।


author

Baljit Singh

Content Editor

Related News