ਹਾਂਗਕਾਂਗ ਚੋਣਾਂ ਮੁਅੱਤਲ ਹੋਣ ''ਤੇ ਭੜਕਿਆ Five Eyes alliance, ਚੀਨ ਨੂੰ ਦੱਸਿਆ ਜ਼ਿੰਮੇਵਾਰ

Tuesday, Aug 11, 2020 - 06:25 PM (IST)

ਹਾਂਗਕਾਂਗ ਚੋਣਾਂ ਮੁਅੱਤਲ ਹੋਣ ''ਤੇ ਭੜਕਿਆ Five Eyes alliance, ਚੀਨ ਨੂੰ ਦੱਸਿਆ ਜ਼ਿੰਮੇਵਾਰ

ਸਿਡਨੀ (ਬਿਊਰੋ): ਹਾਂਗਕਾਂਗ ਵਿਚ ਰਾਸ਼ਟਰੀ ਸੁਰੱਖਿਆ ਕਾਨੂੰਨ ਅਮਲ ਵਿਚ ਆਉਣ ਦੇ ਬਾਅਦ ਵਿਧਾਨ ਪਰੀਸ਼ਦ ਚੋਣਾਂ ਮੁਅੱਤਲ ਕਰਨ ਦੇ ਫੈਸਲੇ 'ਤੇ Five Eyes alliance ਮਤਲਬ ਦੁਨੀਆ ਦੀਆਂ 5 ਮਹਾਸ਼ਕਤੀਆਂ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਬ੍ਰਿਟੇਨ ਅਤੇ ਅਮਰੀਕਾ ਨੇ ਸਖਤ ਵਿਰੋਧ ਜ਼ਾਹਰ ਕੀਤਾ ਹੈ। ਇਕ ਸੰਯੁਕਤ ਬਿਆਨ ਵਿਚ ਇਹਨਾਂ ਪੰਜੇ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਨੇ ਕਿਹਾ ਕਿ ਹਾਂਗਕਾਂਗ ਵਿਚ ਚੋਣਾਂ ਮੁਅੱਤਲ ਹੋਣਾ ਹਾਂਗਕਾਂਗ ਦੀ ਸਥਿਰਤਾ ਅਤੇ ਖੁਸ਼ਹਾਲੀ ਦੇ ਲਈ ਖਤਰਾ ਸਾਬਤ ਹੋਵੇਗਾ ਅਤੇ ਬੁਨਿਆਦੀ ਲੋਕਤੰਤਰੀ ਪ੍ਰਕਿਰਿਆ ਨੂੰ ਕਮਜ਼ੋਰ ਕਰੇਗਾ।

ਉਹਨਾਂ ਨੇ ਕਿਹਾ ਕਿ ਚੋਣਾਂ ਦੇ ਮੁਅੱਤਲ ਹੋਣ ਦੇ ਪਿੱਛੇ ਬੀਜਿੰਗ ਦਾ ਹੱਥ ਹੈ। ਚੀਨ ਦੀ ਕਮਿਊਨਿਸਟ ਪਾਰਟੀ ਹਾਂਗਕਾਂਗ ਵਿਚ ਲੋਕਤੰਤਰ ਦੀ ਹੱਤਿਆ ਕਰਨੀ ਚਾਹੁੰਦੀ ਹੈ। ਉਹ ਉਮੀਦਵਾਰਾਂ 'ਤੇ ਗੈਰ ਲੋੜੀਂਦੀ ਦਮਨਾਤਮਕ ਕਾਰਵਾਈ ਕਰ ਰਹੀ ਹੈ। ਇੱਥੇ ਦੱਸ ਦਈਏ ਕਿ ਹਾਂਗਕਾਂਗ ਦੀ ਮੁੱਖ ਕਾਰਜਕਾਰੀ ਕੈਰੀ ਲੈਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ 6 ਸਤੰਬਰ ਨੂੰ ਹੋਣ ਵਾਲੀਆਂ ਵਿਧਾਨ ਪਰੀਸ਼ਦ ਚੋਣਾਂ ਕੋਰੋਨਾ ਮਹਾਮਾਰੀ ਦੇ ਕਾਰਨ ਟਾਲ ਦਿੱਤੀਆਂ ਗਈਆਂ ਹਨ। ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ Five Eyes alliance ਨੇ ਕਿਹਾ ਕਿ ਇਹਨਾਂ ਚੋਣਾਂ ਦੇ ਮੁਅੱਤਲ ਹੋਣ ਦੇ ਪਿੱਛੇ ਕੋਰੋਨਾ ਬਿਲਕੁੱਲ ਵੀ ਕੋਈ ਕਾਰਨ ਨਹੀਂ ਹੈ। 

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਨੇ 14 ਤਰ੍ਹਾਂ ਦੇ ਮਾਸਕਾਂ ਦੀ ਕੀਤੀ ਜਾਂਚ, ਦੱਸਿਆ ਕਿਹੜੇ ਖ਼ਤਰਨਾਕ

ਉਹਨਾਂ ਨੇ ਇਸ ਲਈ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਦੋਸ਼ੀ ਮੰਨਿਆ ਹੈ। ਇਸ ਦੀ ਦੇਰੀ ਦੇ ਪਿੱਛੇ ਚੀਨ ਦਾ ਹੱਥ ਹੈ। ਉਹਨਾਂ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਹਾਂਗਕਾਂਗ ਵਿਚ ਲੋਕਤੰਤਰ ਦੀ ਹੱਤਿਆ ਕਰਨੀ ਚਾਹੁੰਦੀ ਹੈ। ਇਹ ਉਸ ਦੀ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ। ਹਾਂਗਕਾਂਗ ਦੇ ਸੁਤੰਤਰਤਾ ਪ੍ਰੇਮੀਆਂ ਦੀਆਂ ਇੱਛਾਵਾਂ ਦਾ ਚੀਨੀ ਸਰਕਾਰ ਦਮਨ ਕਰ ਰਹੀ ਹੈ। ਚੋਣਾਂ ਵਿਚ ਖੜ੍ਹੇ ਲੋਕਤੰਤਰ ਸਮਰਥਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇੱਥੇ ਦੱਸ ਦਈਏ ਕਿ ਕੋਵਿਡ-19 ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਚੀਨ ਦੇ ਹਾਂਗਕਾਂਗ ਵਿਸ਼ੇਸ਼ ਪ੍ਰਬੰਧਕੀ ਖੇਤਰ ਦੀ ਪ੍ਰਮੁੱਖ ਕੈਰੀ ਲੈਮ ਨੇ ਹਾਂਗਕਾਂਗ ਦੀ 7ਵੀਂ ਕਾਨੂੰਨ ਕਮੇਟੀ ਦੀਆਂ ਚੋਣਾਂ ਨੂੰ ਮੁਅੱਤਲ ਕਰਨ ਦੀ ਘੋਸ਼ਣਾ ਕੀਤੀ, ਜਿਸ ਦਾ ਚੀਨ ਦੀ ਕੇਂਦਰ ਸਰਕਾਰ ਨੇ ਸਮਰਥਨ ਕੀਤਾ।


author

Vandana

Content Editor

Related News