ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ 'ਚ ਪੰਜ ਦਿਨ ਦੀ ਤਾਲਾਬੰਦੀ ਦਾ ਐਲਾਨ

Thursday, Jul 15, 2021 - 05:19 PM (IST)

ਮੈਲਬੌਰਨ (ਭਾਸ਼ਾ) ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੈਲਬੌਰਨ ਵਿਚ ਕੋਵਿਡ-19 'ਪ੍ਰਕੋਪਾਂ' (clusters) ਦੀ ਗਿਣਤੀ ਵਿਚ ਵਾਧੇ ਦੇ ਮੱਦੇਨਜ਼ਰ ਵੀਰਵਾਰ ਰਾਤ ਤੋਂ ਪੰਜ ਦਿਨ ਤੱਕ ਤਾਲਾਬੰਦੀ ਲਾਗੂ ਰਹੇਗੀ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰੀਊਂਜ਼ ਨੇ ਵੀਰਵਾਰ ਨੂੰ ਕਿਹਾ ਕਿ ਮਹਾਮਾਰੀ ਦੌਰਾਨ ਮੈਲਬੌਰਨ ਵਿਚ ਇਹ ਪੰਜਵੀਂ ਤਾਲਾਬੰਦੀ ਹੋਵੇਗੀ ਅਤੇ ਪੂਰੇ ਵਿਕਟੋਰੀਆ ਰਾਜ ਵਿਚ ਲਾਗੂ ਹੋਵੇਗੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਤਾਲਾਬੰਦੀ ਦੇ 20ਵੇਂ ਦਿਨ 'ਚ ਹੋਇਆ ਦਾਖਲ

ਅਧਿਕਾਰੀਆਂ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਵਿਚ ਪੰਜ ਹਫ਼ਤੇ ਲਈ ਤਾਲਾਬੰਦੀ ਲਗਾਈ ਜਾਵੇਗੀ ਜਿਸ ਮਗਰੋਂ ਇਹ ਖ਼ਬਰ ਆਈ ਹੈ। ਨਿਊ ਸਾਊਥ ਵੇਲਜ਼ ਵਿਚ ਸਿਡਨੀ ਅਤੇ ਨੇੜਲੇ ਖੇਤਰਾਂ ਵਿਚ ਤਿੰਨ ਹਫ਼ਤੇ ਦੀ ਤਾਲਾਬੰਦੀ ਸ਼ੁੱਕਰਵਾਰ ਨੂੰ ਖ਼ਤਮ ਹੋਣ ਵਾਲੀ ਸੀ ਪਰ ਹੁਣ ਇਹ 30 ਜੁਲਾਈ ਤੱਕ ਜਾਰੀ ਰਹੇਗੀ।


Vandana

Content Editor

Related News