ਅੱਤਵਾਦ ਰੋਕੂ ਅਦਾਲਤ ਜੱਜ ਦੇ ਕਤਲ ਦੇ ਮਾਮਲੇ ''ਚ 5 ਗ੍ਰਿਫਤਾਰ
Monday, Apr 05, 2021 - 08:49 PM (IST)
ਪੇਸ਼ਾਵਰ-ਉੱਤਰ-ਪੱਛਮੀ ਪਾਕਿਸਤਾਨ 'ਚ ਅੱਤਵਾਦ ਰੋਕੂ ਅਦਾਲਤ ਦੇ ਇਕ ਜੱਜ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੇ ਕਤਲ ਦੇ ਦੋਸ਼ 'ਚ ਸੋਮਵਾਰ ਨੂੰ ਪੰਜ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਐਤਵਾਰ ਨੂੰ ਅੱਤਵਾਦ ਰੋਕੂ ਅਦਾਲਤ ਦੇ ਜੱਜ ਆਫਤਾਬ ਅਫਰੀਦੀ ਦੀ ਗੱਡੀ 'ਤੇ ਅਣਜਾਣ ਬੰਦੂਕਧਾਰੀਆਂ ਨੇ ਉਸ ਵੇਲੇ ਹਮਲਾ ਕੀਤਾ ਸੀ ਜਦ ਉਹ ਸਵਾਤ ਘਾਟੇ ਤੋਂ ਇਸਲਾਮਾਬਾਦ ਜਾ ਰਹੇ ਸਨ। ਇਸ ਹਮਲੇ 'ਚ ਅਫਰੀਦੀ, ਉਨ੍ਹਾਂ ਦੀ ਪਤਨੀ, ਨੂੰਹ ਅਤੇ ਪੋਤੇ ਵੀ ਸਨ। ਜੱਜ ਦੇ ਕਾਫਲੇ ਦਾ ਹਿੱਸਾ ਦੋ ਸੁਰੱਖਿਆ ਗਾਰਡ ਵੀ ਗੋਲੀਬਾਰੀ 'ਚ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ-ਅਮਰੀਕੀ ਵਿਗਿਆਨੀ ਦਾ ਦਾਅਵਾ, 2 ਹਫਤਿਆਂ 'ਚ ਕਹਿਰ ਵਰ੍ਹਾਏਗਾ ਕੋਰੋਨਾ
ਜ਼ਿਲ੍ਹਾ ਪੁਲਸ ਅਧਿਕਾਰੀ ਮੁਹੰਮਦ ਸ਼ੁਏਬ ਨੇ ਇਥੇ ਸੋਮਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਸੰਯੁਕਤ ਮੁਹਿੰਮ ਟੀਮ ਨੇ ਪੇਸ਼ਾਵਰ ਅਤੇ ਖੈਬਰ ਇਲਾਕਿਆਂ 'ਚ ਇਕ ਮੁਹਿੰਮ ਚਲਾਈ ਅਤੇ ਪੰਜ ਮੈਂਬਰਾਂ ਨੂੰ ਫੜਿਆ ਅਤੇ ਦੋ ਗੱਡੀਆਂ ਨੂੰ ਜ਼ਬਤ ਕਰ ਲਿਆ। ਸ਼ੁਏਬ ਨੇ ਦੱਸਿਆ ਕਿ ਮਹਰੂਮ ਜੱਜ ਦੇ ਬੇਟੇ ਮਾਜਿਦ ਅਫਰੀਦੀ ਵੱਲੋਂ ਦਰਜ ਕਰਵਾਈ ਗਈ ਐੱਫ.ਆਈ.ਆਰ. 'ਚ 10 ਸ਼ੱਕੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ 'ਚ ਸੁਪੀਰਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਬਦੁੱਲ ਲਤੀਫ ਅਫਰੀਦੀ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ-ਜੇ ਬਚਪਨ 'ਚ ਤੁਸੀਂ ਵੀ ਸੀ ਮਿੱਠੇ ਦੇ ਸ਼ੌਕੀਨ ਤਾਂ ਹੋ ਸਕਦੇ ਹੋ ਇਸ ਬੀਮਾਰੀ ਦੇ ਸ਼ਿਕਾਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।