ਸੰਯੁਕਤ ਰਾਸ਼ਟਰ ''ਚ ਪਹਿਲੀ ਵਾਰ ਸਾਰੀਆਂ ਖੇਤਰੀ ਕਮਿਸ਼ਨਾਂ ਦੀਆਂ ਪ੍ਰਮੁੱਖਾਂ ਔਰਤਾਂ
Saturday, Feb 23, 2019 - 11:05 PM (IST)
ਸੰਯੁਕਤ ਰਾਸ਼ਟਰ — ਸੰਯੁਕਤ ਰਾਸ਼ਟਰ ਦੇ ਜਨਰਲ ਐਨਟੋਨੀਓ ਗੁਤਾਰੇਸ ਨੇ ਸ਼ਨੀਵਾਰ ਨੂੰ ਆਖਿਆ ਕਿ ਸੰਯੁਕਤ ਰਾਸ਼ਟਰ ਦੇ ਇਤਿਹਾਸ 'ਚ ਪਹਿਲੀ ਵਾਰ ਇਸ ਦੇ ਸਾਰੇ 5 ਖੇਤਰੀ ਕਮਿਸ਼ਨਾਂ ਦੀਆਂ ਪ੍ਰਮੁੱਖ ਔਰਤਾਂ ਹਨ। ਇਸ ਦੌਰਾਨ ਉਨ੍ਹਾਂ ਨੇ ਲੈਂਗਿਕ ਸਮਾਨਤਾ ਦੇ ਪ੍ਰਤੀ ਆਪਣੀ ਵਚਨਬੱਧਤਾ ਜਤਾਈ।
ਸੰਯੁਕਤ ਰਾਸ਼ਟਰ ਦੇ 5 ਖੇਤਰੀ ਕਮਿਸ਼ਨ ਹਨ। ਇਨ੍ਹਾਂ 'ਚ ਪੱਛਮੀ ਏਸ਼ੀਆ ਲਈ ਆਰਥਿਕ ਅਤੇ ਸਮਾਜਿਕ ਕਮਿਸ਼ਨ (ਈ. ਐੱਸ. ਸੀ. ਡਬਲਯੂ.) ਲੈਟਿਨ ਅਮਰੀਕਾ ਅਤੇ ਕੈਰੇਬੀਆਈ ਲਈ ਸੰਯੁਕਤ ਰਾਸ਼ਟਰ ਆਰਥਿਕ ਕਮਿਸ਼ਨ (ਈ. ਸੀ. ਐੱਲ. ਏ. ਸੀ.), ਏਸ਼ੀਆ ਅਤੇ ਪ੍ਰਸ਼ਾਂਤ ਲਈ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਕਮਿਸ਼ਨ (ਈ. ਐੱਸ. ਸੀ. ਏ. ਪੀ.), ਯੂਰਪ ਲਈ ਆਰਥਿਕ ਕਮਿਸ਼ਨ (ਈ. ਸੀ. ਈ.), ਅਫਰੀਕਾ ਲਈ ਆਰਥਿਕ ਕਮਿਸ਼ਨ (ਏ. ਸੀ. ਈ.) ਹੈ। ਸਾਰੇ ਖੇਤਰੀ ਕਮਿਸ਼ਨਾਂ ਦੀਆਂ ਪ੍ਰਮੁੱਖ ਔਰਤਾਂ ਹਨ।
ਈ. ਐੱਸ. ਸੀ. ਡਬਲਯੂ. ਦੀ ਪ੍ਰਮੁੱਖ ਰੋਲਾ ਦਸ਼ਟੀ, ਈ. ਸੀ. ਐੱਲ. ਏ. ਸੀ. ਦੀ ਪ੍ਰਮੁੱਖ ਐਲੀਸਿਆ ਬਾਰਸੇਨਾ, ਏ. ਐੱਸ. ਸੀ. ਏ. ਪੀ. ਦੀ ਪ੍ਰਮੁੱਖ ਅਰਮੀਦਾ ਸਾਲਸੀਆ ਅਲੀਸਜਾਹਬਾਨਾ, ਏ. ਸੀ. ਈ. ਪ੍ਰਮੁੱਖ ਓਲਗ ਅਲਗਾਯਰੋਵਾ ਅਤੇ ਏ. ਸੀ. ਈ. ਦੀ ਪ੍ਰਮੁੱਖ ਵੇਰਾ ਸੋਂਗਵੇ ਹੈ।