ਜਾਪਾਨ ''ਚ ਪਹਿਲੀ ਵਾਰ ਔਰਤਾਂ ਨੂੰ ਮਿਲੀ ''ਨੈਕਡ ਮੈਨ ਫੈਸਟੀਵਲ'' ''ਚ ਹਿੱਸਾ ਲੈਣ ਦੀ ਇਜਾਜ਼ਤ

01/25/2024 2:43:43 PM

ਇੰਟਰਨੈਸ਼ਨਲ ਡੈਸਕ— ਆਪਣੇ 1250 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਜਾਪਾਨ ਵਿੱਚ ਔਰਤਾਂ ਨੂੰ 'ਨੈਕਡ ਮੈਨ ਫੈਸਟੀਵਲ' ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਵਿੱਚ ਇਸ ਸਬੰਧੀ ਦਾਅਵਾ ਕੀਤਾ ਗਿਆ ਹੈ। ਇਸ ਤਿਉਹਾਰ ਨੂੰ ਹਦਕਾ ਮਾਤਸੂਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਜਾਪਾਨ ਦੇ ਆਈਚੀ ਪ੍ਰੀਫੈਕਚਰ ਦੇ ਇਨਜ਼ਾਵਾ ਸ਼ਹਿਰ ਵਿੱਚ ਕੋਨੋਮੀਆ ਸ਼੍ਰਾਈਨ ਵੱਲੋਂ ਆਯੋਜਿਤ ਇੱਕ ਪਰੰਪਰਾਗਤ ਪ੍ਰੋਗਰਾਮ ਹੈ। ਇਸ ਵਿੱਚ ਲਗਭਗ 10,000 ਸਥਾਨਕ ਪੁਰਸ਼ਾਂ ਦੇ ਭਾਗ ਲੈਣ ਦੀ ਉਮੀਦ ਹੈ। ਜਾਪਾਨੀ ਮੀਡੀਆ ਦੀ ਰਿਪੋਰਟ ਅਨੁਸਾਰ 22 ਫਰਵਰੀ ਨੂੰ ਹੋਣ ਵਾਲੇ ਤਿਉਹਾਰ ਵਿੱਚ ਲਗਭਗ 40 ਔਰਤਾਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪੁਰਸ਼ਾਂ ਦੇ ਉਲਟ, ਇਹ ਔਰਤਾਂ ਪੂਰੇ ਕੱਪੜੇ ਪਹਿਨਣਗੀਆਂ ਅਤੇ ਬਾਂਸ ਦਾ ਘਾਹ ਚੜ੍ਹਾ ਕੇ ਸਮਾਗਮ ਵਿੱਚ ਯੋਗਦਾਨ ਪਾਉਣਗੀਆਂ। ਆਯੋਜਕ ਕਮੇਟੀ ਦੇ ਇੱਕ ਅਧਿਕਾਰੀ ਮਿਤਸੁਗੁ ਕਾਤਾਯਾਮਾ ਨੇ ਕਿਹਾ, 'ਮਹਾਮਾਰੀ ਦੇ ਕਾਰਨ, ਅਸੀਂ ਪਿਛਲੇ ਤਿੰਨ ਸਾਲਾਂ ਤੋਂ ਪਹਿਲਾਂ ਵਾਂਗ ਤਿਉਹਾਰ ਆਯੋਜਿਤ ਨਹੀਂ ਕਰ ਸਕੇ ਸੀ। ਇਸ ਦੌਰਾਨ ਔਰਤਾਂ ਵੱਲੋਂ ਇਸ ਤਿਉਹਾਰ ਵਿੱਚ ਭਾਗ ਲੈਣ ਲਈ ਬਹੁਤ ਸਾਰੀਆਂ ਬੇਨਤੀਆਂ ਪ੍ਰਾਪਤ ਹੋਈਆਂ।'

ਇਹ ਵੀ ਪੜ੍ਹੋ: ਜ਼ਹਿਰੀਲੇ ਟੀਕੇ ਨਾਲ ਨਹੀਂ ਮਰਿਆ ਇਹ ਸ਼ਖ਼ਸ, ਹੁਣ ਸਜ਼ਾ-ਏ-ਮੌਤ ਦੇਣ ਲਈ ਅਮਰੀਕਾ ਕਰੇਗਾ ਇਸ ਤਰੀਕੇ ਦੀ ਵਰਤੋਂ

ਤਿਉਹਾਰ ਦੌਰਾਨ ਕੀ ਹੁੰਦਾ ਹੈ?

ਇਸ ਤਿਉਹਾਰ ਦੌਰਾਨ ਹਜ਼ਾਰਾਂ ਪੁਰਸ਼ ਘੱਟ ਕੱਪੜੇ ਪਾਉਂਦੇ ਹਨ। ਪੁਰਸ਼ ਜ਼ਿਆਦਾਤਰ ਚਿੱਟੀਆਂ ਜੁਰਾਬਾਂ ਅਤੇ ਜਾਪਾਨੀ ਲੰਗੋਟ ਪਹਿਨਦੇ ਹਨ। ਤਿਉਹਾਰ ਦੇ ਰੀਤੀ ਰਿਵਾਜਾਂ ਦੇ ਇੱਕ ਹਿੱਸੇ ਦੇ ਰੂਪ ਵਿੱਚ ਆਦਮੀ ਸਵੇਰੇ ਮੰਦਿਰ ਦੇ ਆਲੇ ਦੁਆਲੇ ਦੌੜਦੇ ਹਨ ਅਤੇ ਠੰਡੇ ਪਾਣੀ ਨਾਲ ਆਪਣੇ ਆਪ ਨੂੰ ਸ਼ੁੱਧ ਕਰਦੇ ਹਨ। ਇਸ ਤੋਂ ਬਾਅਦ ਮੁੱਖ ਮੰਦਰ ਵੱਲ ਜਾਂਦੇ ਹਨ। ਭਾਗੀਦਾਰ ਫਿਰ ਦੋ ਖੁਸ਼ਕਿਸਮਤ ਛੜੀਆਂ ਨੂੰ ਲੱਭਣ ਲਈ ਸੰਘਰਸ਼ ਕਰਦੇ ਹਨ, ਜਿਨ੍ਹਾਂ ਨੂੰ ਮੰਦਰ ਦਾ ਪੁਜਾਰੀ ਟਹਿਣੀਆਂ ਦੇ 100 ਹੋਰ ਬੰਡਲਾਂ ਨਾਲ ਸੁੱਟ ਦਿੰਦਾ ਹੈ। ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਇੱਕ ਸਾਲ ਲਈ ਚੰਗੀ ਕਿਸਮਤ ਲਿਆਉਂਦਾ ਹੈ। ਪ੍ਰੋਗਰਾਮ ਦੇ ਅੰਤ ਵਿੱਚ, ਭੱਜਦੌੜ ਵਰਗੀ ਸਥਿਤੀ ਕਾਰਨ ਪੁਰਸ਼ ਅਕਸਰ ਜ਼ਖਮੀ ਵੀ ਹੋ ਜਾਂਦੇ ਹਨ।

ਇਹ ਵੀ ਪੜ੍ਹੋ: ਫਰਾਂਸ 'ਚ ਘੱਟ ਉਜਰਤ ਨੂੰ ਲੈ ਕੇ ਕਿਸਾਨਾਂ ਦਾ ਭੜਕਿਆ ਗੁੱਸਾ, ਦੇਸ਼ ਭਰ 'ਚ ਸੜਕਾਂ ਕੀਤੀਆਂ ਜਾਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News