ਪਹਿਲੀ ਅਧਿਕਾਰਕ ਬਹਿਸ ਤੋਂ ਪਹਿਲਾਂ ਟਰੰਪ ਨੇ ਬਾਈਡੇਨ ਦੇ ''ਡਰੱਗ ਟੈਸਟ'' ਦੀ ਕੀਤੀ ਮੰਗ

09/29/2020 7:42:36 AM

ਵਾਸ਼ਿੰਗਟਨ, (ਭਾਸ਼ਾ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਡੈਮੈਕ੍ਰੇਟਿਕ ਮੁਕਾਬਲੇਬਾਜ਼ ਜੋਅ ਬਾਈਡੇਨ ਵਿਚਾਲੇ ਰਾਸ਼ਟਰਪਤੀ ਅਹੁਦੇ ਲਈ ਪਹਿਲੀ ਅਧਿਕਾਰਕ ਬਹਿਸ (ਪ੍ਰੈਸੀਡੈਂਸ਼ੀਅਲ ਡਿਬੇਟ) 29 ਸਤੰਬਰ ਨੂੰ ਹੋਵੇਗੀ। ਅਮਰੀਕਾ ’ਚ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਟਰੰਪ ਅਤੇ ਬਾਈਡੇਨ ਵਿਚਾਲੇ 3 ਵਾਰ ਇਸ ਤਰ੍ਹਾਂ ਦੀ ਬਹਿਸ ਹੋਵੇਗੀ। ‘ਫਾਕਸ ਨਿਊਜ਼’ ਦੇ ਮਸ਼ਹੂਰ ਐਂਕਰ ਕਿਸ ਵਾਲਾਸ ਪਹਿਲੀ ਬਹਿਸ ਦਾ ਸੰਚਾਲਨ ਕਰਨਗੇ। ‘ਸੀ-ਸਪੈਨ ਨੈੱਟਵਰਕਰਸ’ ਦੇ ਸਟੀਵ ਸਕਲੀ 15 ਅਕਤੂਬਰ ਨੂੰ ਮਿਆਮੀ (ਫਲੋਰਿਡਾ) ’ਚ ਹੋਣ ਵਾਲੀ ਦੂਸਰੀ ਬਹਿਸ ਅਤੇ ‘ਐੱਨ. ਬੀ. ਸੀ. ਨਿਊਜ਼’ ਦੀ ਕ੍ਰਿਸਟਨ ਵੇਲਕਰ 20 ਅਕਤੂਬਰ ਨੂੰ ਨੈਸ਼ਵਿਲੇ (ਟੇਨੇਸੀ) ’ਚ ਤੀਸਰੀ ਬਹਿਸ ਦਾ ਸੰਚਾਲਨ ਕਰੇਗੀ।

ਉਪ-ਰਾਸ਼ਟਰਪਤੀ ਮਾਈਕ ਪੇਂਸ (61) ਅਤੇ ਉਪ-ਰਾਸ਼ਟਰਪਤੀ ਅਹੁਦੇ ਦੀ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ (55) ਵਿਚਾਲੇ 7 ਅਕਤੂਬਰ ਨੂੰ ਉਟਾ ਦੇ ‘ਸਾਲਟ ਲੇਕ’ ’ਚ ਉਪ ਰਾਸ਼ਟਰਪਤੀ ਅਹੁਦੇ ਦੇ ਲਈ ਬਹਿਸ ਹੋਵੇਗੀ। ਯੂ. ਐੱਸ. ਏ. ਟੂਡੇ’ ਦੀ ਪੱਤਰਕਾਰ ਸੁਸਨ ਪੇਜ ਇਸਦਾ ਸੰਚਾਲਨ ਕਰੇਗੀ। ਸਾਰੀਆਂ 4 ਬਹਿਸਾਂ ‘ਕਮਿਸ਼ਨ ਆਨ ਪ੍ਰੈਸੀਡੈਂਸ਼ੀਅਲ ਡਿਬੇਟਸ’ (ਸੀ. ਬੀ. ਸੀ.) ਵਲੋਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਹ ਬਹਿਸਾਂ 90 ਮਿੰਟ ਦੀਆਂ ਹੋਣਗੀਆਂ।

ਉਥੇ ਟਰੰਪ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਸੀ ਕਿ ਨਿਊਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ ਅਤੇ ਨਿਊਯਾਰਕ ਦੇ ਸਾਬਕਾ ਮੇਅਰ ਰੂਡੀ ਗਿਆਨੀ ਉਨ੍ਹਾਂ ਨਾਲ ਬਹਿਸ ਲਈ ਤਿਆਰੀ ਕਰਨ ’ਚ ਮਦਦ ਕਰ ਰਹੇ ਹਨ। ਇਸ ਤੋਂ ਪਹਿਲੇ ਦਿਨ ਡੋਨਾਲਡ ਟਰੰਪ ਨੇ ਟਵੀਟ ਕਰ ਕੇ ਬਹਿਸ ਤੋਂ ਪਹਿਲਾਂ ਬਾਈਡੇਨ ਦਾ ‘ਡਰੱਗ ਟੈਸਟ’ ਕਰਵਾਉਣ ਦੀ ਮੰਗ ਕੀਤੀ ਹੈ। 

ਉਨ੍ਹਾਂ ਟਵੀਟ ਕੀਤਾ ਸੀ ਕਿ ਮੈਂ ਬਹਿਸ ਤੋਂ ਪਹਿਲਾਂ ਜਾਂ ਬਾਅਦ ’ਚ ਜੋਅ ਬਾਈਡੇਨ ਦਾ ‘ਡਰੱਗ ਟੈਸਟ’ ਕਰਵਾਉਣ ਦੀ ਮੰਗ ਕਰਦਾ ਹਾਂ। ਮੈਂ ਵੀ ਯਕੀਨੀ ਤੌਰ ’ਤੇ ਇਹ ਕਰਵਾਉਣ ਲਈ ਤਿਆਰ ਹਾਂ। ਬਹਿਸ ’ਚ ਉਨ੍ਹਾਂ ਦਾ ਪ੍ਰਦਰਸ਼ਨ ਹਮੇਸ਼ਾ ਅਸਮਾਨ ਰਿਹਾ ਹੈ। ਸਿਰਫ ਡਰੱਗ ਹੀ ਇਨ੍ਹਾਂ ਗੱਲਾਂ ਦਾ ਕਾਰਣ ਹੋ ਸਕਦਾ ਹੈ। ਬਾਈਡੇਨ ਨੇ ਅਜੇ ਤੱਕ ਟਰੰਪ ਦੀਆਂ ਇਨ੍ਹਾਂ ਟਿੱਪਣੀਆਂ ਦਾ ਕੋਈ ਜਵਾਬ ਨਹੀਂ ਦਿੱਤਾ ਹੈ। ਇਸ ਦਰਮਿਆਨ, ਕਾਂਗਰਸ ਦੇ 70 ਤੋਂ ਜ਼ਿਆਦਾ ਮੈਂਬਰਾਂ ਨੇ ਸੀ. ਪੀ. ਡੀ. ਨੂੰ ਪੱਤਰ ਲਿਖ ਕੇ ਜਲਵਾਯੂ ਤਬਦੀਲੀ ਨੂੰ ਬਹਿਸ ਦਾ ਵਿਸ਼ਾ ਬਣਾਉਣ ਦੀ ਅਪੀਲ ਕੀਤੀ ਹੈ।

ਬਾਈਡੇਨ ਦੇ ਬੇਟੇ ਹੰਟਰ ਨੂੰ ਰੂਸ, ਚੀਨ ਤੋਂ ਬਹੁਤ ਪੈਸਾ ਮਿਲਿਆ : ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ ਲਗਾਇਆ ਹੈ ਕਿ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਈਡੇਨ ਦੇ ਬੇਟੇ ਹੰਟਰ ਨੂੰ ਰੂਸ ਅਤੇ ਚੀਨ ਤੋਂ ਬਹੁਤ ਪੈਸਾ ਮਿਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੁੱਖ ਧਾਰਾ ਦਾ ਮੀਡੀਆ ਇਸ ਨੂੰ ਨਹੀਂ ਦਿਖਾ ਰਿਹਾ ਹੈ ਅਤੇ ਇਸ ’ਤੇ ਚੁੱਪ ਹੈ। ਟਰੰਪ ਨੇ ਐਤਵਾਰ ਨੂੰ ਵ੍ਹਾਈਟ ਹਾਊਸ ’ਚ ਕਿਹਾ ਕਿ ਉਨ੍ਹਾਂ (ਹੰਟਰ) ਨੂੰ ਚੀਨ ਤੋਂ, ਰੂਸ ਤੋਂ ਬਹੁਤ ਪੈਸਾ ਮਿਲੇ ਹਨ ਅਤੇ ਮਾਸਕੋ ਦੇ ਮੇਅਰ ਦੀ ਪਤਨੀ ਨੇ ਉਨ੍ਹਾਂ ਨੂੰ 35 ਲੱਖ ਡਾਲਰ ਦਿੱਤੇ ਹਨ।


Lalita Mam

Content Editor

Related News