ਫਸਟ ਲੇਡੀ ਜਿਲ ਬਾਈਡੇਨ ਓਲੰਪਿਕ ਖੇਡਾਂ ਦੇ ਮੱਦੇਨਜ਼ਰ ਗਏ ਜਾਪਾਨ

Friday, Jul 23, 2021 - 11:34 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਜਾਪਾਨ ਦੀ ਰਾਜਧਾਨੀ ਟੋਕੀਓ ਵਿਖੇ ਸ਼ੁਰੂ ਹੋਈਆਂ ਓਲੰਪਿਕ ਖੇਡਾਂ ’ਚ ਅਮਰੀਕੀ ਟੀਮਾਂ ਦੀ ਅਗਵਾਈ ਕਰਨ ਵਜੋਂ ਅਮਰੀਕਾ ਦੀ ਫਸਟ ਲੇਡੀ ਭਾਵ ਰਾਸ਼ਟਰਪਤੀ ਜੋਅ ਬਾਈਡੇਨ ਦੀ ਪਤਨੀ ਜਿਲ ਬਾਈਡੇਨ ਵੀਰਵਾਰ ਨੂੰ ਜਾਪਾਨ ਪਹੁੰਚੇ ਅਤੇ ਉਨ੍ਹਾਂ ਨੇ ਜਾਪਾਨੀ ਪ੍ਰਧਾਨ ਮੰਤਰੀ ਯੋਸ਼ੀਹਿਦਾ ਸੁਗਾ ਅਤੇ ਉਨ੍ਹਾਂ ਦੀ ਪਤਨੀ ਮਾਰੀਕੋ ਸੁਗਾ ਨਾਲ ਅਕਾਸਾਕਾ ਪੈਲੇਸ ਵਿਖੇ ਰਾਤ ਦੇ ਖਾਣੇ ਦਾ ਆਨੰਦ ਵੀ ਲਿਆ। ਜਿਲ ਬਾਈਡੇਨ ਸ਼ੁੱਕਰਵਾਰ ਨੂੰ ਇੰਪੀਰੀਅਲ ਪੈਲੇਸ ਵਿਖੇ ਸਮਰਾਟ ਨਰੂਹਿਤੋ ਨਾਲ ਮੁਲਾਕਾਤ ਤੋਂ ਪਹਿਲਾਂ ਅਮਰੀਕੀ ਟੀਮ ਦੇ ਮੈਂਬਰਾਂ ਨਾਲ ਵਰਚੁਅਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਵੱਲੋਂ ਸ਼ਾਮ ਨੂੰ ਖੇਡਾਂ ਦੇ ਉਦਘਾਟਨੀ ਸਮਾਰੋਹ ’ਚ ਸ਼ਾਮਲ ਹੋਣ ਦੀ ਉਮੀਦ ਵੀ ਕੀਤੀ ਜਾਂਦੀ ਹੈ।

ਇਹ ਵੀ  ਪੜ੍ਹੋ : ਮਹਾਰਾਸ਼ਟਰ ’ਚ ਮੀਂਹ ਨੇ ਮਚਾਈ ਤਬਾਹੀ, ਕੋਰੋਨਾ ਹਸਪਤਾਲ ’ਚ ਪਾਣੀ ਵੜਨ ਨਾਲ 8 ਮਰੀਜ਼ਾਂ ਦੀ ਗਈ ਜਾਨ

ਜਿਲ ਬਾਈਡੇਨ ਜਾਪਾਨ ਵਿਖੇ ਅਮਰੀਕੀ ਅੰਬੈਸੀ ’ਚ ਸਟਾਫ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਮਰੀਕਾ ਅਤੇ ਮੈਕਸੀਕੋ ਦਰਮਿਆਨ ਸਾਫਟਬਾਲ ਮੈਚ ਦੀ ਵਾਚ ਪਾਰਟੀ ਦਾ ਵੀ ਪ੍ਰਬੰਧ ਕਰਨਗੇ ਅਤੇ ਟੋਕੀਓ ਛੱਡਣ ਤੋਂ ਪਹਿਲਾਂ ਯੂ. ਐੱਸ. ਦੇ ਐਥਲੀਟਾਂ ਦੀ ਹੌਸਲਾ ਅਫਜ਼ਾਈ ਵੀ ਕਰਨਗੇ। ਟੋਕੀਓ ਜਾਂਦੇ ਹੋਏ ਜਿਲ ਬਾਈਡੇਨ ਅਲਾਸਕਾ ’ਚ ਰੁਕੇ, ਜਿਥੇ ਉਨ੍ਹਾਂ ਨੇ ਰਾਜ ਦੇ ਵਸਨੀਕਾਂ ਨੂੰ ਟੀਕੇ ਲਗਾਉਣ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ । ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਜੋਅ ਬਾਈਡੇਨ ਖੇਡਾਂ ’ਚ ਸ਼ਾਮਲ ਨਹੀਂ ਹੋ ਰਹੇ ਹਨ।


Manoj

Content Editor

Related News