ਸਾਵਧਾਨ! ਜਾਨਵਰਾਂ 'ਚ ਵੀ ਫੈਲ ਰਿਹੈ ਕੋਰੋਨਾਵਾਇਰਸ, ਹੁਣ ਬਿੱਲੀ ਹੋਈ ਇਨਫੈਕਟਡ

03/28/2020 1:42:41 PM

ਬ੍ਰਸਲਸ- ਚੀਨ ਤੋਂ ਨਿਕਲਿਆ ਖਤਰਨਾਕ ਕੋਰੋਨਾਵਾਇਰਸ ਹੁਣ ਪੂਰੀ ਦੁਨੀਆ ਦੇ ਲਈ ਮਹਾਮਾਰੀ ਬਣ ਗਿਆ ਹੈ। ਉਥੇ ਹੀ ਇਕ ਬੀਮਾਰੀ ਦੀ ਲਪੇਟ ਵਿਚ ਹੁਣ ਬੇਜ਼ੁਬਾਨ ਜਾਨਵਰ ਵੀ ਆਉਣ ਲੱਗ ਗਏ ਹਨ। ਬੈਲਜੀਅਮ ਵਿਚ ਇਕ ਬਿੱਲੀ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਇਹ ਪਹਿਲਾ ਮਾਮਲਾ ਹੈ ਜਦੋਂ ਕੋਈ ਬਿੱਲੀ ਇਸ ਮਹਾਮਾਰੀ ਨਾਲ ਇਨਫੈਕਟਡ ਹੋਈ ਹੋਵੇ। ਮੀਡੀਆ ਰਿਪੋਰਟਾਂ ਮੁਤਾਬਕ ਇਕ ਹਫਤਾ ਪਹਿਲਾਂ ਹੀ ਬਿੱਲੀ ਦੀ ਮਾਲਕਣ ਵਿਚ ਕੋਰੋਨਾਵਾਇਰਸ ਦੇ ਲੱਛਣ ਦਿਖਣੇ ਸ਼ੁਰੂ ਹੋਏ ਸਨ। ਇਕ ਹਫਤਾ ਬਾਅਦ ਬਿੱਲੀ ਨੂੰ ਵੀ ਵਾਇਰਸ ਦਾ ਇਨਫੈਕਸ਼ਨ ਹੋ ਗਿਆ।

PunjabKesari

ਨਿਊ ਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਬਿੱਲੀ ਨੂੰ ਕੋਰੋਨਾਵਾਇਰਸ ਦਾ ਇਨਫੈਕਸ਼ਨ ਉਸ ਦੀ ਮਾਲਕਣ ਤੋਂ ਹੋਇਆ ਹੈ। ਬੈਲਜੀਅਮ ਦੇ ਵਾਇਰਲ ਡਿਸੀਜ਼ ਇੰਸਟੀਚਿਊਟ ਆਫ ਹੈਲਥ ਦੇ ਮੁਖੀ ਸਟਿਫਨ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਬੈਲਜੀਅਮ ਦੇ ਹੈਲਥ ਡਿਪਾਰਟਮੈਂਟ ਮੁਤਾਬਕ ਇਨਫੈਕਟਡ ਬਿੱਲੀ ਵਿਚ ਸਾਹ ਲੈਣ ਦੀ ਸਮੱਸਿਆ ਤੇ ਡਾਈਡੇਸਟਿਵ ਡਿਸਾਡਰ ਦੇ ਲੱਛਣ ਸਨ। ਹਾਂਗਕਾਂਗ ਵਿਚ ਇਨਫੈਕਟਡ ਪਾਏ ਗਏ ਦੋ ਕੁੱਤਿਆਂ ਤੋਂ ਇਲਾਵਾ ਕਿਸੇ ਜਾਨਵਰ ਵਿਚ ਇਨਫੈਕਸ਼ਨ ਦਾ ਇਹ ਤੀਜਾ ਮਾਮਲਾ ਹੈ।

PunjabKesari

ਬੈਲਜੀਅਮ ਦੇ ਹੈਲਥ ਡਿਪਾਰਟਮੈਂਟ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਇਕ ਜਾਨਵਰ ਤੋਂ ਦੂਜੇ ਜਾਨਵਰ ਵਿਚ ਵੀ ਇਨਫੈਕਸ਼ਨ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਕੋਰੋਨਾਵਾਇਰਸ ਨੂੰ ਲੈ ਕੇ ਜਾਰੀ ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਇਨਫੈਕਟਡ ਵਿਅਕਤੀ ਆਪਣੇ ਪਾਲਤੂ ਜਾਨਵਰ ਨੂੰ ਲੈ ਕੇ ਸਾਵਧਾਨੀ ਵਰਤਣ। ਖਾਸ ਕਰਕੇ ਉਹਨਾਂ ਛੋਹਣ ਵੇਲੇ। ਅਜਿਹਾ ਨਾ ਹੋਵੇ ਕਿ ਉਹ ਵੀ ਇਨਫੈਕਟਡ ਹੋ ਜਾਣ।


Baljit Singh

Content Editor

Related News