ਸਾਊਦੀ ਅਰਬ ''ਚ ਓਮੀਕਰੋਨ ਦਾ ਪਹਿਲਾ ਮਾਮਲਾ ਆਇਆ ਸਾਹਮਣੇ
Wednesday, Dec 01, 2021 - 06:17 PM (IST)
ਦੁਬਈ (ਭਾਸ਼ਾ) ਸਾਊਦੀ ਅਰਬ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵੈਰੀਐਂਟ ਓਮੀਕਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸਾਊਦੀ ਅਰਬ ਦੀ ਸਰਕਾਰੀ ਸਾਊਦੀ ਪ੍ਰੈਸ ਏਜੰਸੀ ਨੇ ਕਿਹਾ ਕਿ ਇੱਕ ਨਾਗਰਿਕ ਸੰਕਰਮਿਤ ਪਾਇਆ ਗਿਆ ਸੀ ਜੋ ਇੱਕ "ਉੱਤਰੀ ਅਫ਼ਰੀਕੀ ਦੇਸ਼" ਤੋਂ ਆਇਆ ਸੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਓਮੀਕਰੋਨ ਵੈਰੀਐਂਟ ਦਾ 6ਵਾਂ ਮਾਮਲਾ ਆਇਆ ਸਾਹਮਣੇ
ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਸੰਕਰਮਿਤ ਵਿਅਕਤੀ ਅਤੇ ਉਸ ਦੇ ਕਰੀਬੀ ਲੋਕਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਓਮੀਕਰੋਨ ਦਾ ਇਹ ਕੇਸ ਖਾੜੀ ਅਰਬ ਦੇਸ਼ਾਂ ਵਿੱਚ ਇਸ ਨਵੇਂ ਵੈਰੀਐਂਟ ਦਾ ਸਾਹਮਣੇ ਆਇਆ ਪਹਿਲਾ ਕੇਸ ਜਾਪਦਾ ਹੈ। ਕੋਰੋਨਾ ਵਾਇਰਸ ਦੇ ਨਵੇਂ ਰੂਪ ਬਾਰੇ ਬਹੁਤ ਕੁਝ ਜਾਣਿਆ ਜਾਣਾ ਬਾਕੀ ਹੈ। ਹੁਣ ਤੱਕ 20 ਤੋਂ ਵੱਧ ਦੇਸ਼ਾਂ ਵਿੱਚ ਇਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।