ਟੈਕਸਾਸ ਪੁੱਜਾ ਇਸ ਸਾਲ ਦਾ ਪਹਿਲਾ ਅਟਲਾਂਟਿਕ ਤੂਫਾਨ, ਹੜ੍ਹ ਆਉਣ ਦਾ ਖਦਸ਼ਾ

Sunday, Jul 26, 2020 - 10:35 AM (IST)

ਟੈਕਸਾਸ ਪੁੱਜਾ ਇਸ ਸਾਲ ਦਾ ਪਹਿਲਾ ਅਟਲਾਂਟਿਕ ਤੂਫਾਨ, ਹੜ੍ਹ ਆਉਣ ਦਾ ਖਦਸ਼ਾ

ਕਾਰਪਸ ਕ੍ਰਿਸਟੀ- ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨਾਲ ਜੂਝ ਰਹੇ ਟੈਕਸਾਸ ਵਿਚ ਸ਼ਨੀਵਾਰ ਨੂੰ ਖਾੜ੍ਹੀ ਤਟ 'ਤੇ ਹੰਨਾ ਤੂਫਾਨ ਦੇ ਪੁੱਜਣ ਨਾਲ ਉੱਥੇ ਭਾਰੀ ਮੀਂਹ ਪਿਆ ਅਤੇ ਤੇਜ਼ ਹਵਾਵਾਂ ਚੱਲੀਆਂ। ਇਸ ਤੂਫਾਨ ਦੇ ਹੋਰ ਵਿਕਰਾਲ ਰੂਪ ਧਾਰਨ ਕਰਨ ਕਾਰਨ ਤੂਫਾਨ ਉੱਠਣ ਦਾ ਖਦਸ਼ਾ ਹੈ। 2020 ਅਟਲਾਂਟਿਕ ਤੂਫਾਨੀ ਸੈਸ਼ਨ ਦਾ ਪਹਿਲਾ ਤੂਫਾਨ ਸ਼ਨੀਵਾਰ ਨੂੰ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਸ਼੍ਰੇਣੀ ਇਕ ਦੇ ਤੂਫਾਨ ਦੇ ਰੂਪ ਵਿਚ ਦੋ ਵਾਰ ਆਇਆ। 

ਸਭ ਤੋਂ ਪਹਿਲਾ ਤੂਫਾਨ ਕਾਰਪਸ ਕ੍ਰਿਸਟੀ ਤੋਂ ਦੱਖਣ ਵਿਚ ਤਕਰੀਬਨ 130 ਮੀਲ ਦੂਰ ਪੋਰਟ ਮੈਨਸਫੀਲਡ ਦੇ ਉੱਤਰ ਵਿਚ ਤਕਰੀਬਨ 15 ਮੀਲ ਦੂਰ ਪੂਰਬੀ ਕੇਨੇਡੀ ਕਾਊਂਟੀ ਵਿਚ ਸ਼ਾਮ ਤਕਰੀਬਨ ਸਵਾ 6 ਵਜੇ ਆਇਆ। ਟੈਕਸਾਸ ਹਾਲੀਆ ਹਫਤਿਆਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧੇ ਦੀ ਸਮੱਸਿਆ ਤੋਂ ਪਹਿਲਾਂ ਹੀ ਜੂਝ ਰਿਹਾ ਹੈ। 
ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤੂਫਾਨ ਨਾਲ ਨਜਿੱਠਣ ਲਈ ਪੂਰੀ ਤਿਆਰੀ ਕਰ ਲਈ ਹੈ। ਬ੍ਰਾਊਨਸਵਿਲੇ ਵਿਚ ਰਾਸ਼ਟਰੀ ਮੌਸਮ ਸੇਵਾ ਦੇ ਮੌਸਮ ਵਿਗਿਆਨਕ ਕ੍ਰਿਸ ਬ੍ਰਿਚਫੀਲਡ ਨੇ ਕਿਹਾ ਕਿ ਨਿਵਾਸੀਆਂ ਨੂੰ ਅਲਰਟ ਰਹਿਣ ਦੀ ਜ਼ਰੂਰਤ ਹੈ। 
ਹਾਲਾਂਕਿ ਸ਼ਨੀਵਾਰ ਰਾਤ ਤੱਕ ਹੰਨਾ ਤੂਫਾਨ ਦੇ ਕਮਜ਼ੋਰ ਹੋਣ ਦੀ ਉਮੀਦ ਹੈ ਪਰ ਤੂਫਾਨ ਕਾਰਨ ਭਾਰੀ ਮੀਂਹ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਤੂਫਾਨ ਨਾਲ ਭਿਆਨਕ ਹੜ੍ਹ ਦਾ ਵੀ ਖਦਸ਼ਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹੰਨਾ ਕਾਰਨ ਐਤਵਾਰ ਰਾਤ ਭਰ ਵਿਚ 15 ਤੋਂ 30 ਸੈਂਟੀਮੀਟਰ ਤੱਕ ਮੀਂਹ ਪੈ ਸਕਦਾ ਹੈ।  
ਉੱਥੇ ਹੀ ਕੁਝ ਸਥਾਨਾਂ 'ਤੇ 46 ਸੈਂਟੀਮੀਟਰ ਤੱਕ ਮੀਂਹ ਪੈ ਸਕਦਾ ਹੈ। ਇਸ ਦੇ ਇਲ਼ਾਵਾ ਸਮੁੰਦਰ ਵਿਚ ਉੱਚੀਆਂ ਲਹਿਰਾਂ ਉੱਠਣ ਦਾ ਖਦਸ਼ਾ ਹੈ, ਜਿਸ ਨਾਲ ਮੌਜੂਦਾ ਸਥਿਤੀਆਂ ਵਿਗੜ ਸਕਦੀਆਂ ਹਨ। ਦੱਖਣੀ ਟੈਕਸਾਸ ਵਿਚ ਕੁਝ ਸਥਾਨਾਂ 'ਤੇ 23 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ। ਐਤਵਾਰ ਤੱਕ ਮੀਂਹ ਜਾਰੀ ਰਹਿਣ ਦਾ ਖਦਸ਼ਾ ਹੈ। 

ਤਕਰੀਬਨ 3 ਸਾਲ ਪਹਿਲਾਂ ਹਾਰਵੇ ਤੂਫਾਨ ਨੇ ਇੱਥੇ ਤਬਾਹੀ ਮਚਾਈ ਸੀ। ਹਾਰਵੇ ਕਾਰਨ 68 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਤਕਰੀਬਨ 125 ਅਰਬ ਡਾਲਰ ਦਾ ਨੁਕਸਾਨ ਹੋਇਆ ਸੀ। ਹੰਨਾ ਦੇ ਹਾਰਵੇ ਵਾਂਗ ਭਿਆਨਕ ਹੋਣ ਦਾ ਖਦਸ਼ਾ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਇਹ ਤੂਫਾਨ ਕੋਰੋਨਾ ਵਾਇਰਸ ਨੂੰ ਹੋਰ ਤੇਜ਼ੀ ਨਾਲ ਫੈਲਾਉਣ ਦਾ ਕਾਰਨ ਬਣ ਕੇ ਹੋਰ ਭਿਆਨਕ ਸਾਬਤ ਹੋਵੇ। 


author

Lalita Mam

Content Editor

Related News