ਪੰਜਾਬੀ ਕਲਾਕਾਰਾਂ ਦੇ ਗੁੱਟਾਂ 'ਚ ਵੱਡੀ ਵਾਰ...ਦਾਤ, ਠਾਹ ਠਾਹ ਚਲਾ'ਤੀਆਂ ਗੋ...ਲੀਆਂ

Sunday, Nov 17, 2024 - 05:16 PM (IST)

ਐਂਟਰਟੇਨਮੈਂਟ ਡੈਸਕ : ਇਸ ਵੇਲੇ ਦੀ ਵੱਡੀ ਖ਼ਬਰ ਸੰਗੀਤ ਜਗਤ ਤੋਂ ਆ ਰਹੀ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਕੈਨੇਡਾ ਦੇ ਟੋਰਾਂਟੋ 'ਚ ਇੱਕ ਸੰਗੀਤ ਰਿਕਾਰਡਿੰਗ ਸਟੂਡੀਓ ਦੇ ਬਾਹਰ ਘੱਟੋ-ਘੱਟ 100 ਰਾਉਂਡ ਫਾਇਰ ਕੀਤੇ ਗਏ। ਸੋਮਵਾਰ ਦੇਰ ਰਾਤ ਹੋਈ ਗੋਲੀਬਾਰੀ 'ਚ 23 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 2 ਅਸਾਲਟ ਸਟਾਈਲ ਰਾਈਫਲਾਂ ਸਣੇ 16 ਹਥਿਆਰ ਜ਼ਬਤ ਕੀਤੇ ਗਏ। 
ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਲਾਕੇ 'ਚ ਗੋਲੀਬਾਰੀ ਹੋਈ, ਉਸ 'ਚ ਪੰਜਾਬੀ ਸੰਗੀਤਕਾਰਾਂ ਦੇ ਸਟੂਡੀਓ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਪੂਰੀ ਵਾਰਦਾਤ ਦੋ ਕਲਾਕਾਰਾਂ ਦੇ ਆਪਸੀ ਗੁੱਟਾਂ 'ਚ ਹੋਈ ਹੈ। ਫ਼ਿਲਹਾਲ ਕਲਾਕਾਰਾਂ ਦੇ ਨਾਂ ਦਾ ਖ਼ੁਲਾਸਾ ਨਹੀਂ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਦੀ ਸ਼ਾਨਦਾਰ ਜਿੱਤ 'ਤੇ ਬਾਗੋ ਬਾਗ ਹੋਈ ਸਾਰਾ ਗੁਰਪਾਲ

ਜਾਣਕਾਰੀ ਮੁਤਾਬਕ ਰਾਤ 11:20 ਵਜੇ ਦੇ ਕਰੀਬ ਹਿੰਸਾ ਸ਼ੁਰੂ ਹੋਣ 'ਤੇ ਟੋਰਾਂਟੋ ਪੁਲਸ ਗੈਰ-ਸੰਬੰਧਿਤ ਜ਼ਮਾਨਤ-ਸੰਬੰਧੀ ਜਾਂਚ ਕਰ ਰਹੀ ਸੀ। ਇੱਕ ਰਿਕਾਰਡਿੰਗ ਸਟੂਡੀਓ ਦੇ ਕੋਲ ਇੱਕ ਚੋਰੀ ਦੀ ਕਾਰ ਰੁਕੀ, ਤਿੰਨ ਵਿਅਕਤੀ ਬਾਹਰ ਨਿਕਲੇ ਅਤੇ ਸਟੂਡੀਓ ਅਤੇ ਆਸਪਾਸ ਦੇ ਲੋਕਾਂ 'ਤੇ ਗੋਲੀਆਂ ਚਲਾਈਆਂ। ਟੋਰਾਂਟੋ ਪੁਲਸ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਵਿਰੋਧੀ ਸਮੂਹ ਦੇ ਮੈਂਬਰਾਂ ਨੇ ਕਥਿਤ ਤੌਰ 'ਤੇ ਗੋਲੀਬਾਰੀ ਕੀਤੀ।

ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਗੋਲੀਬਾਰੀ ਦੀ ਇਸ ਘਟਨਾ ਪਿੱਛੇ ਕਿਸ ਦਾ ਹੱਥ ਹੈ। ਇਹ ਘਟਨਾ ਕਰੀਬ ਤਿੰਨ ਦਿਨ ਪਹਿਲਾਂ ਦੀ ਦੱਸੀ ਜਾਂਦੀ ਹੈ। ਟੋਰਾਂਟੋ ਪੁਲਸ ਦੇ ਡਿਪਟੀ ਚੀਫ਼ ਲੌਰੇਨ ਪੋਗ ਨੇ ਹਮਲੇ ਦੇ ਜਵਾਬ 'ਚ ਕਿਹਾ ਕਿ ਇੱਕ ਅਣਪਛਾਤੇ ਵਾਹਨ 'ਚ ਸਫ਼ਰ ਕਰ ਰਹੇ ਸਾਦੇ ਕੱਪੜਿਆਂ ਵਾਲੇ ਅਧਿਕਾਰੀ ਗੋਲੀਬਾਰੀ 'ਚ ਫਸ ਗਏ ਅਤੇ ਉਨ੍ਹਾਂ ਦੇ ਵਾਹਨ 'ਤੇ ਕਈ ਵਾਰ ਹਮਲਾ ਹੋਣ ਦੇ ਬਾਵਜੂਦ ਉਹ ਸੁਰੱਖਿਅਤ ਬਚ ਗਏ।
ਦੱਸਣਯੋਗ ਹੈ ਕਿ ਬਹੁਤ ਸਾਰੇ ਪੰਜਾਬੀ ਕਲਾਕਾਰ ਇਸ ਇਲਾਕੇ 'ਚ ਰਿਕਾਰਡਿੰਗ ਸਟੂਡੀਓ ਦੀ ਵਰਤੋਂ ਕਰਦੇ ਹਨ। ਏਪੀ ਢਿੱਲੋਂ ਅਤੇ ਗਿੱਪੀ ਗਰੇਵਾਲ ਵਰਗੇ ਮਸ਼ਹੂਰ ਪੰਜਾਬੀ ਸੰਗੀਤ ਕਲਾਕਾਰਾਂ ਨੂੰ ਪਿਛਲੇ ਸਮੇਂ 'ਚ ਅਜਿਹੀਆਂ ਘਟਨਾਵਾਂ ਦਾ ਨਿਸ਼ਾਨਾ ਬਣਾਇਆ ਗਿਆ ਹੈ। ਹਾਲਾਂਕਿ ਇਸ ਦੌਰਾਨ ਉਹ ਸੁਰੱਖਿਅਤ ਬਚ ਨਿਕਲੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News