ਪੂਰਬੀ ਅਫਗਾਨਿਸਤਾਨ 'ਚ ਗੋਲੀਬਾਰੀ, ਪੱਤਰਕਾਰ ਸਮੇਤ 3 ਲੋਕਾਂ ਦੀ ਮੌਤ

Sunday, Oct 03, 2021 - 01:28 PM (IST)

ਕਾਬੁਲ (ਵਾਰਤਾ): ਪੂਰਬੀ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਵਿਚ ਗੋਲੀਬਾਰੀ ਦੀ ਇਕ ਘਟਨਾ ਵਾਪਰੀ। ਇਸ ਘਟਨਾ ਵਿਚ ਇਕ ਪੱਤਰਕਾਰ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ। ਸੁਰੱਖਿਆ ਵਿਭਾਗ ਨਾਲ ਜੁੜੇ ਸੂਤਰਾਂ ਨੇ ਕਿਹਾ,''ਪੱਤਰਕਾਰ ਅਤੇ ਲੇਖਕ ਸੈਯਦ ਮਾਰੂਫ ਸਾਦਾਤ ਆਪਣੇ ਰਿਸ਼ਤੇਦਾਰਾਂ ਨਾਲ ਸ਼ਨੀਵਾਰ ਸ਼ਾਮ ਜਲਾਲਾਬਾਦ ਸ਼ਹਿਰ ਦੇ ਪੁਲਸ ਜ਼ਿਲ੍ਹਾ ਪੰਜ ਵਿਚੋਂ ਕਾਰ ਵਿਚ ਬੈਠ ਕੇ ਜਾ ਰਹੇ ਸਨ। ਇਸ ਦੌਰਾਨ ਇਕ ਰਿਕਸ਼ਾ 'ਤੇ ਸਵਾਰ ਬੰਦੂਕਧਾਰੀ ਨੇ ਉਹਨਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।'' 

ਪੜ੍ਹੋ ਇਹ ਅਹਿਮ ਖਬਰ- ਏਅਰ ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ  "no jab, no fly'' ਨਿਯਮ ਕੀਤਾ ਲਾਗੂ

ਸੂਤਰਾਂ ਮੁਤਾਬਕ ਇਸ ਘਟਨਾ ਵਿਚ ਸਾਦਾਤ ਦਾ ਬੇਟਾ ਅਤੇ ਕਾਰ ਦਾ ਡਰਾਈਵਰ ਜ਼ਖਮੀ ਹੋ ਗਿਆ। ਅਫਗਾਨਿਸਤਾਨ ਦੇ ਸੁਤੰਤਰ ਮੀਡੀਆ ਸਮੂਹ ਅਫਗਾਨ ਪੱਤਰਕਾਰ ਸੁਰੱਖਿਆ ਕਮੇਟੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਸੂਤਰਾਂ ਮੁਤਾਬਕ ਹਾਲੇ ਤੱਕ ਕਿਸੇ ਸਮੂਹ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਤਾਲਿਬਾਨ ਪ੍ਰਸ਼ਾਸਨ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ।


Vandana

Content Editor

Related News