ਅਮਰੀਕਾ: ਸ਼ਿਕਾਗੋ 'ਚ ਫ੍ਰੀਡਮ ਡੇਅ ਪਰੇਡ ਦੌਰਾਨ ਹੋਈ ਫਾਇਰਿੰਗ, 9 ਦੀ ਮੌਤ, 57 ਜ਼ਖ਼ਮੀ

Monday, Jul 04, 2022 - 11:28 PM (IST)

ਅਮਰੀਕਾ: ਸ਼ਿਕਾਗੋ 'ਚ ਫ੍ਰੀਡਮ ਡੇਅ ਪਰੇਡ ਦੌਰਾਨ ਹੋਈ ਫਾਇਰਿੰਗ, 9 ਦੀ ਮੌਤ, 57 ਜ਼ਖ਼ਮੀ

ਵਾਸ਼ਿੰਗਟਨ : ਅਮਰੀਕਾ ਦੇ ਸ਼ਿਕਾਗੋ 'ਚ ਫ੍ਰੀਡਮ ਡੇਅ ਪਰੇਡ ਦੌਰਾਨ ਫਾਇਰਿੰਗ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਸ਼ਿਕਾਗੋ ਤੋਂ 25 ਮੀਲ ਦੂਰ ਸ਼ਿਕਾਗੋ ਦੇ ਉਪਨਗਰ ਹਾਈਲੈਂਡ ਪਾਰਕ 'ਚ ਵਾਪਰੀ। NBCChicago.com ਮੁਤਾਬਕ ਗੋਲੀਬਾਰੀ 'ਚ 9 ਲੋਕ ਮਾਰੇ ਗਏ ਤੇ 57 ਹੋਰ ਜ਼ਖਮੀ ਹੋ ਗਏ। ਲੇਕ ਕਾਊਂਟੀ ਸ਼ੈਰਿਫ ਦੇ ਆਫਿਸ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸਣਯੋਗ ਹੈ ਕਿ ਅਮਰੀਕਾ ਇਸ ਵਾਰ ਆਪਣਾ 246ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਆਫਿਸ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਜਾਣ ਲਈ ਕਿਹਾ ਤਾਂ ਜੋ ਪੁਲਸ ਆਪਣਾ ਕੰਮ ਕਰ ਸਕੇ।

PunjabKesari

ਪੁਲਸ ਮੁਤਾਬਕ 2 ਵਿਅਕਤੀਆਂ ਨੇ ਗੋਲੀਆਂ ਚਲਾਈਆਂ। ਦੱਸਿਆ ਜਾਂਦਾ ਹੈ ਕਿ ਪਰੇਡ ਸਵੇਰੇ 10 ਵਜੇ ਸ਼ੁਰੂ ਹੋਈ ਪਰ ਗੋਲੀਬਾਰੀ ਕਾਰਨ 10 ਮਿੰਟ ਬਾਅਦ ਪਰੇਡ ਨੂੰ ਰੋਕ ਦਿੱਤਾ ਗਿਆ। ਪੁਲਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਹਮਲਾਵਰ ਕਾਲੇ ਰੰਗ ਦੀ ਐੱਸ.ਯੂ.ਵੀ. ਵਿੱਚ ਹੋ ਸਕਦੇ ਹਨ। ਹਾਲਾਂਕਿ ਪੁਲਸ ਨੇ ਹਮਲਾਵਰਾਂ ਨੂੰ ਫੜਨ ਲਈ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਇਸ ਦੇ ਨਾਲ ਹੀ ਹਮਲੇ ਤੋਂ ਬਾਅਦ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਨੂੰ ਮਾਰਨ ਮਗਰੋਂ ਕਾਤਲਾਂ ਨੇ ਇੰਝ ਮਨਾਇਆ ਸੀ ਜਸ਼ਨ, ਹਥਿਆਰ ਲਹਿਰਾਉਂਦਿਆਂ ਦੀ ਵੀਡੀਓ ਹੋਈ ਵਾਇਰਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News