ਟੋਰਾਂਟੋ ਏਅਰਪੋਰਟ 'ਤੇ ਲੱਗੀ ਅੱਗ, ਕਈ ਉਡਾਣਾਂ ਹੋਈਆਂ ਰੱਦ

03/18/2019 10:06:44 AM

ਟੋਰਾਂਟੋ, (ਏਜੰਸੀ)— ਕੈਨੇਡਾ ਦੇ 'ਟੋਰਾਂਟੋ ਪੀਅਰਸਨ ਕੌਮਾਂਤਰੀ ਏਅਰਪੋਰਟ' 'ਤੇ ਅੱਗ ਲੱਗ ਗਈ, ਜਿਸ ਕਾਰਨ ਟਰਮੀਨਲ-1 ਤੋਂ ਅਮਰੀਕਾ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਥਾਨਕ ਸਮੇਂ ਮੁਤਾਬਕ ਐਤਵਾਰ ਸ਼ਾਮ ਨੂੰ ਜਦ ਹਵਾਈ ਅੱਡੇ 'ਤੇ ਅੱਗ ਲੱਗੀ ਤਾਂ ਇਸ ਨੂੰ ਛੇਤੀ ਹੀ ਖਾਲੀ ਕਰਵਾਇਆ ਗਿਆ। ਏਅਰਪੋਰਟ ਵਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਕਿ ਟਰਮੀਨਲ 1 ਤੋਂ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਯਾਤਰੀਆਂ ਨੂੰ ਆਪਣੀ ਫਲਾਈਟ ਸਬੰਧੀ ਜਾਣਕਾਰੀ ਲੈਣ ਲਈ ਸਲਾਹ ਦਿੱਤੀ ਗਈ ਹੈ।

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਥੋੜੀ ਹੀ ਦੇਰ 'ਚ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ ਪਰ ਧੂੰਏਂ ਕਾਰਨ ਲੋਕਾਂ ਨੂੰ ਸਮੱਸਿਆ ਆਈ। ਪੀਲ ਖੇਤਰ ਦੇ ਪੈਰਾਮੈਡਿਕ ਅਧਿਕਾਰੀਆਂ ਨੇ ਦੱਸਿਆ ਕਿ ਇਕ ਔਰਤ ਨੂੰ ਹਸਪਤਾਲ ਲੈ ਜਾਇਆ ਗਿਆ ਹੈ, ਉਂਝ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਇਕ ਵਿਅਕਤੀ ਨੂੰ ਘਟਨਾ ਵਾਲੇ ਸਥਾਨ 'ਤੇ ਹੀ ਮੈਡੀਕਲ ਸਹਾਇਤਾ ਦਿੱਤੀ। ਧੂੰਏਂ ਅਤੇ ਪਾਣੀ ਕਾਰਨ ਪ੍ਰਭਾਵਿਤ ਹੋਏ ਏਅਰਪੋਰਟ ਨੂੰ ਸਾਫ ਕਰਨ ਦਾ ਕੰਮ ਚੱਲ ਰਿਹਾ ਹੈ। ਅਜੇ ਤਕ ਦੱਸਿਆ ਨਹੀਂ ਗਿਆ ਕਿ ਅੱਗ ਕਿਨ੍ਹਾਂ ਕਾਰਨਾਂ ਕਰਕੇ ਲੱਗੀ।


Related News