ਰੂਸ ਦੇ ਇਕ ਹਸਪਤਾਲ ਵਿਚ ਲੱਗੀ ਅੱਗ, ਦੋ ਵਿਅਕਤੀਆਂ ਦੀ ਮੌਤ ਤੇ ਦੋ ਜ਼ਖਮੀ

5/23/2020 7:19:39 AM

ਮਾਸਕੋ-  ਰੂਸ ਦੇ ਤਾਤਾਰਸਤਾਨ ਗਣਰਾਜ ਦੇ ਜ਼ੇਨੇਨਡੋਲਸਕ ਸ਼ਹਿਰ ਦੇ ਹਸਪਤਾਲ ਵਿਚ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ ਦੋ ਲੋਕ ਜ਼ਖਮੀ ਹੋ ਗਏ। ਖੇਤਰੀ ਸਿਹਤ ਮੰਤਰਾਲੇ ਦੇ ਇਕ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 

ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਰਿਪੋਰਟ ਦਿੱਤੀ ਕਿ ਜ਼ੇਨੇਨਡੋਲਸਕ ਵਿਚ ਹਸਪਤਾਲ ਦੇ ਕਾਰਡੀਓਵੈਸਕੁਲਰ ਯੂਨਿਟ ਵਿਚ ਅੱਗ ਲੱਗ ਗਈ। ਜਿਸ ਨੂੰ ਖੇਤਰੀ ਐਮਰਜੈਂਸੀ ਸੇਵਾਵਾਂ ਨੇ ਬੁਝਾ ਦਿੱਤਾ।  ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਝੁਲਸ ਗਏ। ਬਾਅਦ ਵਿਚ ਮੰਤਰਾਲੇ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਚਾਰ ਵਿਅਕਤੀ ਹਸਪਤਾਲ ਵਿਚ ਭਰਤੀ ਕਰਵਾਏ ਗਏ ਸਨ, ਜਿਨ੍ਹਾਂ ਵਿਚੋਂ ਦੋ ਜ਼ਹਿਰੀਲੇ ਕਾਰਬਨ ਮੋਨੋਆਕਸਾਈਡ ਦੇ ਸੰਪਰਕ ਵਿੱਚ ਆ ਗਏ ਸਨ। ਬੁਲਾਰੇ ਨੇ ਦੱਸਿਆ ਕਿ ਕਾਰਬਨ ਮੋਨੋਆਕਸਾਈਡ ਦੇ ਸੰਪਰਕ ਵਿਚ ਆਏ ਦੋ ਵਿਅਕਤੀਆਂ ਨੇ ਦਮ ਤੋੜ ਦਿੱਤਾ ਤੇ ਬਾਕੀ ਦੋ ਜ਼ਖਮੀਆਂ ਨੂੰ ਮੈਡੀਕਲ ਮਦਦ ਦਿੱਤੀ ਗਈ। ਅਜੇ ਤੱਕ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਤੋਂ ਪਹਿਲਾਂ ਵੀ ਰੂਸ ਦੇ ਹਸਪਤਾਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। 


Lalita Mam

Content Editor Lalita Mam