ਪਾਰਾ 62 ਡਿਗਰੀ ਸੈਲਸੀਅਸ ਦੇ ਪਾਰ...ਦੁਬਈ 'ਚ ਹਾਲ ਬੇਹਾਲ, ਜਾਣੋ ਇੰਨਾ ਕਿਉਂ ਗਰਮ ਹੋ ਗਿਆ ਰੇਤਲਾ ਸ਼ਹਿਰ

Wednesday, Jul 17, 2024 - 05:45 PM (IST)

ਪਾਰਾ 62 ਡਿਗਰੀ ਸੈਲਸੀਅਸ ਦੇ ਪਾਰ...ਦੁਬਈ 'ਚ ਹਾਲ ਬੇਹਾਲ, ਜਾਣੋ ਇੰਨਾ ਕਿਉਂ ਗਰਮ ਹੋ ਗਿਆ ਰੇਤਲਾ ਸ਼ਹਿਰ

ਇੰਟਰਨੈਸ਼ਨਲ ਡੈਸਕ : ਸਾਊਦੀ ਅਰਬ ਦਾ ਰੇਤਲਾ ਸ਼ਹਿਰ ਦੁਬਈ ਇਨ੍ਹੀਂ ਦਿਨੀਂ ਨਰਕ ਵਰਗੀ ਗਰਮੀ ਦਾ ਸਾਹਮਣਾ ਕਰ ਰਿਹਾ ਹੈ।  16 ਜੁਲਾਈ ਦੀ ਦੁਪਹਿਰ ਨੂੰ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 144 ਡਿਗਰੀ ਫਾਰਨਹਾਈਟ ਜਾਂ 62.44 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ।   ਸ਼ਾਮ ਪੰਜ ਵਜੇ ਇਹ 53.9 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।

ਜਿਸ ਸਮੇਂ ਇਹ ਤਾਪਮਾਨ ਦਰਜ ਕੀਤਾ ਗਿਆ ਸੀ, ਉਸ ਸਮੇਂ ਹਵਾ ਵੀ ਗਰਮ ਸੀ। ਹਵਾ ਦਾ ਤਾਪਮਾਨ 42 ਡਿਗਰੀ ਸੈਲਸੀਅਸ ਅਤੇ ਨਮੀ 85 ਫੀਸਦੀ ਸੀ, ਜਿਸ ਕਾਰਨ ਤਾਪਮਾਨ 62.22 ਡਿਗਰੀ ਸੈਲਸੀਅਸ ਹੋ ਗਿਆ। ਇਸਦਾ ਮਤਲਬ ਹੈ ਕਿ ਦੁਬਈ ਵਿੱਚ ਵੇਟ ਬੱਲਬ ਟੈਂਪਰੇਚਰ ਦਾ ਮਾਹੌਲ ਹੈ। ਅਜਿਹਾ ਮੌਸਮ ਜਾਨਲੇਵਾ ਹੁੰਦਾ ਹੈ। ਇਸ ਮੌਸਮ ਵਿਚ ਰਹਿਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ।

ਦੁਬਈ 'ਚ ਆਮ ਤੌਰ 'ਤੇ ਗਰਮੀਆਂ 'ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਰਹਿੰਦਾ ਹੈ ਪਰ ਇੱਥੇ ਗਰਮੀ ਨੂੰ ਬਰਦਾਸ਼ਤ ਕਰਨਾ ਆਪਣੇ ਆਪ 'ਚ ਵੱਡੀ ਚੁਣੌਤੀ ਹੈ। ਇਸ ਸਾਲ ਗਰਮੀਆਂ ਦਾ ਮੌਸਮ ਪੂਰੀ ਦੁਨੀਆ ਵਿੱਚ ਬਹੁਤ ਗਰਮ ਸੀ, ਨਮੀ ਇੰਨੀ ਜ਼ਿਆਦਾ ਹੈ ਕਿ ਪੂਰੇ ਖਾੜੀ ਖੇਤਰ ਵਿੱਚ ਲੋਕਾਂ ਦਾ ਦਮ ਘੁੱਟ ਰਿਹਾ ਹੈ। ਅਸਲ ਵਿੱਚ  ਸਾਪੇਖਿਕ ਨਮੀ(relative humidity) ਜਦੋਂ ਉੱਚ ਤਾਪਮਾਨ ਨੂੰ ਮਿਲਦੀ ਹੈ, ਤਾਂ ਗਰਮੀ ਵਧੇਰੇ ਮਹਿਸੂਸ ਹੁੰਦੀ ਹੈ।

ਭਾਵ ਤਾਪਮਾਨ ਭਾਵੇਂ 40-42 ਡਿਗਰੀ ਸੈਲਸੀਅਸ ਹੋ ਸਕਦਾ ਹੈ, ਪਰ ਅਜਿਹੇ ਮਾਹੌਲ ਵਿੱਚ ਇਹ 55-60 ਡਿਗਰੀ ਸੈਲਸੀਅਸ ਮਹਿਸੂਸ ਹੁੰਦਾ ਹੈ। ਖਾੜੀ ਦੇਸ਼ਾਂ ਵਿੱਚ ਗਰਮੀ ਅਤੇ ਨਮੀ ਦਾ ਘਾਤਕ ਮਿਸ਼ਰਣ ਹੈ। ਅਜਿਹੀ ਸਥਿਤੀ ਵਿੱਚ, ਮਨੁੱਖੀ ਸਰੀਰ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ। ਬਹੁਤ ਜ਼ਿਆਦਾ ਪਸੀਨਾ ਆਉਣ ਨਾਲ ਡੀਹਾਈਡ੍ਰੇਸ਼ਨ ਅਤੇ ਸਾਹ ਚੜ੍ਹਨ ਦੀ ਸਮੱਸਿਆ ਹੋ ਸਕਦੀ ਹੈ।

Wet bulb temperature ਕੀ ਹੈ?

ਤਾਪਮਾਨ ਅਤੇ ਸਾਪੇਖਿਕ ਨਮੀ(relative humidity) ਦੀ ਇਕੱਠੀ ਗਣਨਾ ਕਰਕੇ ਅਸੀਂ Wet bulb temperature ਜਾਂ ਕਿਸੇ ਖਾਸ ਸਥਾਨ ਦਾ ਹੀਟ ਇੰਡੈਕਸ(ਗਰਮੀ ਸੂਚਕਾਂਕ) ਦੀ ਗਣਨਾ ਕਰ ਸਕਦੇ ਹਾਂ। ਇਹ ਹੀਟਵੇਵ ਦੇ ਤਾਪਮਾਨ ਅਤੇ ਨਮੀ ਦੋਵਾਂ ਨੂੰ ਦਰਸਾਉਂਦਾ ਹੈ। Wet bulb temperature ਵਿੱਚ ਪਾਣੀ ਵਿਚੋਂ ਨਿਕਲੀ ਭਾਫ਼ ਦੇ ਕਾਰਨ ਹਵਾ ਠੰਡੀ ਹੁੰਦੀ ਹੈ ਪਰ ਇੱਕ ਸਥਿਰ ਦਬਾਅ 'ਤੇ।

ਜਦੋਂ ਤਾਪਮਾਨ ਬਹੁਤ ਵੱਧ ਜਾਂਦਾ ਹੈ, ਤਾਂ ਪਸੀਨਾ ਮਨੁੱਖੀ ਸਰੀਰ ਦੀ ਰੱਖਿਆ ਕਰਦਾ ਹੈ, ਪਰ ਜਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਸਰੀਰ ਨੂੰ ਠੰਡਾ ਕਰਨ ਦੀ ਪ੍ਰਕਿਰਿਆ ਅਤੇ ਮੌਸਮ ਦੇ ਠੰਡਾ ਹੋਣ ਦੀ ਪ੍ਰਕਿਰਿਆ ਸੁਸਤ ਹੋ ਜਾਂਦੀ ਹੈ ਅਤੇ ਇਸ ਕਾਰਨ ਮਨੁੱਖੀ ਸਰੀਰ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਅਤੇ ਹੀਟ ਸਟ੍ਰੋਕ ਜਾਂ ਮੌਤ ਦਾ ਖ਼ਤਰਾ ਪੈਦਾ ਹੁੰਦਾ ਹੈ। ਅੰਤਰਰਾਸ਼ਟਰੀ ਪੱਧਰ 'ਤੇ Wet bulb temperature ਦੀ ਸੀਮਾ 30 ਤੋਂ 35 ਡਿਗਰੀ ਸੈਲਸੀਅਸ ਹੈ ਅਤੇ ਜੇਕਰ ਇਹ ਇਸ ਤੋਂ ਵੱਧ ਜਾਂਦੀ ਹੈ ਤਾਂ ਵਿਅਕਤੀ ਦੀ ਮੌਤ ਲਗਭਗ ਤੈਅ ਹੈ।


author

Harinder Kaur

Content Editor

Related News