ਏਥੈਂਸ ਦੇ ਹੋਟਲ ''ਚ ਲੱਗੀ ਅੱਗ, 3 ਜ਼ਖਮੀ

Friday, Dec 06, 2019 - 02:47 AM (IST)

ਏਥੈਂਸ ਦੇ ਹੋਟਲ ''ਚ ਲੱਗੀ ਅੱਗ, 3 ਜ਼ਖਮੀ

ਏਥੈਂਸ - ਯੂਨਾਨ ਦੀ ਰਾਜਧਾਨੀ ਏਥੈਂਸ ਦੇ ਇਕ ਹੋਟਲ 'ਚ ਵੀਰਵਾਰ ਨੂੰ ਅੱਗ ਲੱਗਣ ਨਾਲ 3 ਲੋਕ ਜ਼ਖਮੀ ਹੋ ਗਏ ਜਦਕਿ 20 ਹੋਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜ਼ਖਮੀਆਂ 'ਚ 2 ਔਰਤਾਂ ਅਤੇ ਇਕ ਮਰਦ ਸ਼ਾਮਲ ਹੈ। ਔਰਤਾਂ ਦੀ ਹਾਲਤ ਗੰਭੀਰ ਹੈ ਜਦਕਿ ਵਿਅਕਤੀ ਦਾ ਪੈਰ ਟੁੱਟ ਗਿਆ ਹੈ। ਜ਼ਖਮੀ ਕਿਸੇ ਦੇਸ਼ ਦੇ ਨਾਗਰਿਕ ਹਨ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ। ਫਾਇਰ ਬ੍ਰਿਗੇਡ ਵਿਭਾਗ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।


author

Khushdeep Jassi

Content Editor

Related News