ਟੋਰਾਂਟੋ ਦੀ ਇਮਾਰਤ ''ਚ ਲੱਗੀ ਭਿਆਨਕ ਅੱਗ, ਸੰਘਣੇ ਧੂੰਏਂ ਨਾਲ ਭਰ ਗਿਆ ਆਸਮਾਨ

12/28/2020 1:19:20 PM

ਟੋਰਾਂਟੋ- ਕੈਨੇਡਾ ਦੀ ਇਕ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ ਤੇ ਪੰਜ ਅਲਾਰਮ ਵੱਜਣ 'ਤੇ ਲੋਕ ਭੱਜਣ ਲੱਗ ਗਏ। ਟੋਰਾਂਟੋ ਫਾਇਰ ਕਰੂ ਮੁਤਾਬਕ ਡੁਨਡਾਸ ਸਟ੍ਰੀਟ ਵੈਸਟ ਅਤੇ ਸਟਰੈਲਿੰਗ ਰੋਡ ਨੇੜੇ ਐਤਵਾਰ ਸ਼ਾਮ ਸਮੇਂ 6.30 ਵਜੇ ਇਮਾਰਤ ਵਿਚ ਅੱਗ ਲੱਗ ਗਈ ਸੀ। ਇਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। 

ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਅੱਗ ਦੀਆਂ ਲਪਟਾਂ ਵਿਚ ਘਿਰੀ ਹੋਈ ਸੀ ਤੇ ਕਾਲਾ ਧੂੰਆਂ ਆਸਮਾਨ ਤੱਕ ਪੁੱਜਾ ਹੋਇਆ ਸੀ। ਲੋਕਾਂ ਨੇ ਇਸ ਅੱਗਜਨੀ ਦੀਆਂ ਤਸਵੀਰਾਂ ਤੇ ਵੀਡੀਓ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਅੱਗ ਬੇਕਾਬੂ ਹੈ।  ਰਾਤ ਦੇ 10 ਵਜੇ ਤੱਕ ਅੱਗ 'ਤੇ ਕਾਬੂ ਪਾਇਆ ਜਾ ਸਕਿਆ। 

ਇਮਾਰਤ ਦੇ ਅੰਦਰ ਸੜਿਆ ਹੋਇਆ ਮਲਬਾ ਡਿਗਿਆ ਹੋਇਆ ਹੈ ਤੇ ਮੌਸਮ ਵੀ ਖਰਾਬ ਹੈ, ਜਿਸ ਕਾਰਨ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਾਰਨ ਕਿੰਨਾ ਕੁ ਨੁਕਸਾਨ ਹੋਇਆ ਹੈ। ਇਸ ਲਈ ਕਿਹਾ ਜਾ ਰਿਹਾ ਹੈ ਕਿ ਅਗਲੇ ਦੋ ਕੁ ਦਿਨਾਂ ਤੱਕ ਹੀ ਇਸ ਦਾ ਅੰਦਾਜ਼ਾ ਲਾਇਆ ਜਾ ਸਕੇਗਾ ਕਿ ਇਸ ਅੱਗ ਕਾਰਨ ਕਿੰਨਾ ਕੁ ਨੁਕਸਾਨ ਹੋਇਆ ਹੈ। ਇਹ ਇਮਾਰਤ ਰੇਲਵੇ ਪਟੜੀ ਨੇੜੇ ਹੈ, ਜਿਸ ਕਾਰਨ ਰੇਲ ਗੱਡੀਆਂ ਪ੍ਰਭਾਵਿਤ ਹੋ ਸਕਦੀਆਂ ਹਨ ਪਰ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਸੋਮਵਾਰ ਸਵੇਰ ਤੱਕ ਸਭ ਸਾਧਾਰਣ ਹੋ ਜਾਵੇਗਾ। ਟੋਰਾਂਟੋ ਫਾਇਰ ਇਨਵੈਸਟੀਗੇਟਰਜ਼ ਵਲੋਂ ਇਸ ਸਬੰਧੀ ਜਾਂਚ ਚੱਲ ਰਹੀ ਹੈ। 


Lalita Mam

Content Editor

Related News