ਕੈਲੀਫੋਰਨੀਆ ''ਚ ਇੱਕ ਵੱਡੇ ਬੈਟਰੀ ਪਲਾਂਟ ''ਚ ਲੱਗੀ ਭਿਆਨਕ ਅੱਗ

Friday, Jan 17, 2025 - 08:07 PM (IST)

ਕੈਲੀਫੋਰਨੀਆ ''ਚ ਇੱਕ ਵੱਡੇ ਬੈਟਰੀ ਪਲਾਂਟ ''ਚ ਲੱਗੀ ਭਿਆਨਕ ਅੱਗ

ਮੌਸ ਲੈਂਡਿੰਗ/ਅਮਰੀਕਾ (ਏਜੰਸੀ)- ਦੁਨੀਆ ਦੇ ਸਭ ਤੋਂ ਵੱਡੇ ਬੈਟਰੀ ਸਟੋਰੇਜ ਪਲਾਂਟਾਂ ਵਿੱਚੋਂ ਇੱਕ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਸੈਂਕੜੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਬਨ ਅਤੇ ਉੱਤਰੀ ਕੈਲੀਫੋਰਨੀਆ ਵਿੱਚ ਹਾਈਵੇਅ 1 ਦੇ ਇੱਕ ਹਿੱਸੇ ਨੂੰ ਬੰਦ ਕਰ ਦਿੱਤਾ ਗਿਆ। ਦਿ ਮਰਕਰੀ ਨਿਊਜ਼ ਦੀ ਰਿਪੋਰਟ ਅਨੁਸਾਰ, ਅੱਗ ਵੀਰਵਾਰ ਦੁਪਹਿਰ ਨੂੰ ਲੱਗੀ ਅਤੇ ਉੱਚੀਆਂ ਅੱਗ ਦੀਆਂ ਲਪਟਾਂ ਅਤੇ ਕਾਲਾ ਧੂੰਆਂ ਉੱਠਣ ਲੱਗਾ। ਲਗਭਗ 1,500 ਲੋਕਾਂ ਨੂੰ ਮੌਸ ਲੈਂਡਿੰਗ ਅਤੇ ਐਲਕਹੌਰਨ ਸਲੋਹ ਖੇਤਰ ਛੱਡਣ ਦੇ ਨਿਰਦੇਸ਼ ਦਿੱਤੇ ਗਏ।

ਸੈਨ ਫਰਾਂਸਿਸਕੋ ਤੋਂ ਲਗਭਗ 77 ਮੀਲ (ਲਗਭਗ 124 ਕਿਲੋਮੀਟਰ) ਦੱਖਣ ਵਿੱਚ ਸਥਿਤ ਮੌਸ ਲੈਂਡਿੰਗ ਪਾਵਰ ਪਲਾਂਟ ਦੀ ਮਲਕੀਅਤ ਟੈਕਸਾਸ ਦੀ ਕੰਪਨੀ ਵਿਸਟਰਾ ਐਨਰਜੀ ਕੋਲ ਹੈ ਅਤੇ ਇਸ ਵਿੱਚ ਹਜ਼ਾਰਾਂ ਲਿਥੀਅਮ ਬੈਟਰੀਆਂ ਹਨ। ਇਹ ਬੈਟਰੀਆਂ ਸੂਰਜੀ ਊਰਜਾ ਵਰਗੇ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਊਰਜਾ ਸਟੋਰ ਕਰਨ ਲਈ ਬਹੁਤ ਜ਼ਰੂਰੀ ਹਨ, ਪਰ ਜੇਕਰ ਇਨ੍ਹਾਂ ਨੂੰ ਅੱਗ ਲੱਗ ਜਾਵੇ ਤਾਂ ਅੱਗ ਬੁਝਾਉਣਾ ਬਹੁਤ ਮੁਸ਼ਕਲ ਹੋ ਸਕਦਾ ਹੈ।


author

cherry

Content Editor

Related News