ਜਰਮਨੀ : ਸੂਰ ਫਾਰਮ ''ਚ ਅੱਗ ਲੱਗਣ ਕਾਰਣ 55,000 ਤੋਂ ਵਧ ਪਸ਼ੂਆਂ ਦੀ ਮੌਤ ਹੋਣ ਦਾ ਖਦਸ਼ਾ
Thursday, Apr 01, 2021 - 09:15 PM (IST)
ਬਰਲਿਨ-ਉੱਤਰ-ਪੂਰਬੀ ਜਰਮਨੀ 'ਚ ਇਕ ਸੂਰ ਪ੍ਰਜਨਨ ਕੇਂਦਰ 'ਚ ਅੱਗ ਲੱਗਣ ਕਾਰਣ 55,000 ਤੋਂ ਵਧ ਪਸ਼ੂਆਂ ਦੀ ਮੌਤ ਹੋਣ ਦਾ ਖਦਸ਼ਾ ਹੈ। ਕੇਂਦਰ ਦੇ ਸੰਚਾਲਨ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਚਾਲਕ ਦੇ ਬੁਲਾਰੇ ਨੇ ਜਰਮਨ ਸੰਚਾਰ ਏਜੰਸੀ ਡੀ.ਪੀ.ਏ. ਨੂੰ ਦੱਸਿਆ ਕਿ ਉੱਤਰ-ਪੂਰਬੀ ਜਰਮਨੀ 'ਚ ਸਥਿਤ ਅਲਟ ਟੈਲਿਨ ਸਥਿਤ ਕੇਂਦਰ 'ਚ ਮੰਗਲਵਾਰ ਨੂੰ ਲੱਗੀ ਅਤੇ ਜਲਦ ਹੀ ਇਹ ਅੱਗ ਉਨ੍ਹਾਂ ਹਿੱਸਿਆਂ 'ਚ ਵੀ ਫੈਲ ਗਈ ਜਿਥੇ ਪਸ਼ੂਆਂ ਨੂੰ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ-ਫਿਰ ਮੁਕਰਿਆ ਪਾਕਿਸਤਾਨ, ਭਾਰਤ ਨਾਲ ਨਹੀਂ ਸ਼ੁਰੂ ਕਰੇਗਾ ਵਪਾਰ
ਅੱਗ ਲੱਗਣ ਦਾ ਕਾਰਣ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਬੁਲਾਰੇ ਮੁਤਾਬਕ ਅੱਗ 'ਚ 55,000 ਤੋਂ ਵਧੇਰੇ ਪਸ਼ੂਆਂ ਦੀ ਮੌਤ ਹੋ ਗਈ ਅਤੇ ਕਰੀਬ 1,300 ਪਸ਼ੂਆਂ ਨੂੰ ਹੀ ਬਚਾਇਆ ਜਾ ਸਕਿਆ। ਇਹ ਕੇਂਦਰ ਆਪਣੀ ਕਿਸਮ ਦੇ ਸਭ ਤੋਂ ਵੱਡੇ ਕੇਂਦਰਾਂ 'ਚੋਂ ਇਕ ਹੈ ਅਤੇ ਬੁੱਧਵਾਰ ਨੂੰ ਲੋਕਾਂ ਨੇ ਇਸ ਘਟਨਾ ਦੀ ਵਿਰੋਧ ਕਰਦੇ ਹੋਏ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ 'ਪਸ਼ੂਆਂ' 'ਤੇ ਅੱਤਿਆਚਾਰ ਬੰਦ ਕਰੋ' ਵਰਗੇ ਨਾਅਰੇ ਲੱਗਾ ਰਹੇ ਸਨ।
ਇਹ ਵੀ ਪੜ੍ਹੋ-ਅੰਤਰਰਾਸ਼ਟਰੀ ਉਡਾਣਾਂ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀਆਂ ਸੁਵਿਧਾਵਾਂ ਦੇਵੇਗਾ ਇਹ ਦੇਸ਼
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।