ਵ੍ਹਾਈਟ ਹਾਊਸ ਡਿਨਰ ''ਚ ਫਾਇਰਿੰਗ ਕਰਨ ਵਾਲੇ ਐਲਨ ਖ਼ਿਲਾਫ਼ ਰਾਸ਼ਟਰਪਤੀ ਦੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ

Tuesday, Apr 28, 2026 - 09:43 AM (IST)

ਵ੍ਹਾਈਟ ਹਾਊਸ ਡਿਨਰ ''ਚ ਫਾਇਰਿੰਗ ਕਰਨ ਵਾਲੇ ਐਲਨ ਖ਼ਿਲਾਫ਼ ਰਾਸ਼ਟਰਪਤੀ ਦੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ 'ਵ੍ਹਾਈਟ ਹਾਊਸ ਕੋਰਸਪੌਂਡੈਂਟਸ ਡਿਨਰ' ਦੌਰਾਨ ਹੋਏ ਹਮਲੇ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਫੈਡਰਲ ਅਧਿਕਾਰੀਆਂ ਨੇ ਵੱਡੀ ਕਾਰਵਾਈ ਕੀਤੀ ਹੈ। ਫੜੇ ਗਏ ਬੰਦੂਕਧਾਰੀ ਕੋਲ ਥਾਮਸ ਐਲਨ ਖ਼ਿਲਾਫ਼ ਰਾਸ਼ਟਰਪਤੀ ਦੇ ਕਤਲ ਦੀ ਕੋਸ਼ਿਸ਼ ਸਣੇ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਸੋਮਵਾਰ ਨੂੰ ਵਾਸ਼ਿੰਗਟਨ ਦੀ ਇੱਕ ਫੈਡਰਲ ਅਦਾਲਤ ਵਿੱਚ 31 ਸਾਲਾ ਕੋਲ ਐਲਨ ਨੂੰ ਪੇਸ਼ ਕੀਤਾ ਗਿਆ। ਉਸ 'ਤੇ ਤਿੰਨ ਮੁੱਖ ਸੰਘੀ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ 'ਚ ਰਾਸ਼ਟਰਪਤੀ ਦੇ ਕਤਲ ਦੀ ਕੋਸ਼ਿਸ਼, ਫੈਡਰਲ ਅਧਿਕਾਰੀ 'ਤੇ ਹਮਲਾ ਤੇ ਹਥਿਆਰ ਚਲਾਉਣਾ ਸ਼ਾਮਲ ਹਨ। ਇਸ ਤਹਿਤ ਦੋਸ਼ੀ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।

ਕੌਣ ਹੈ ਕੋਲ ਥਾਮਸ ਐਲਨ ?
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੋਲ ਐਲਨ ਕੈਲੀਫੋਰਨੀਆ ਦੇ ਟੋਰੈਂਸ ਦਾ ਰਹਿਣ ਵਾਲਾ ਹੈ ਅਤੇ ਉਹ ਇੱਕ ਟਿਊਟਰ ਅਤੇ ਕੰਪਿਊਟਰ ਇੰਜੀਨੀਅਰ ਹੈ। ਉਸ ਕੋਲੋਂ ਬਰਾਮਦ ਕੀਤੇ ਗਏ 'ਮੈਨੀਫੈਸਟੋ' ਅਤੇ ਪਰਿਵਾਰ ਨੂੰ ਭੇਜੇ ਗਏ ਮੈਸੇਜਾਂ 'ਚ ਉਸ ਨੇ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਦੀ ਸਖ਼ਤ ਨਿੰਦਾ ਕੀਤੀ ਸੀ। ਉਸ ਨੇ ਆਪਣੇ ਆਪ ਨੂੰ "ਫ੍ਰੈਂਡਲੀ ਫੈਡਰਲ ਅਸੈਸਿਨ" ਦੱਸਿਆ ਸੀ।

ਇਹ ਵੀ ਪੜ੍ਹੋ- ਜੰਗ ਵਿਚਾਲੇ ਗੁਆਂਢੀ ਮੁਲਕ 'ਚ ਪੈਰ ਪਸਾਰਨ ਲੱਗੀ ਇਹ ਖ਼ਤਰਨਾਕ ਬਿਮਾਰੀ ! 71 ਜਵਾਕਾਂ ਦੀ ਗਈ ਜਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News