ਫਿਨਲੈਂਡ ਤੇ ਸਵੀਡਨ ਨੇ ਨਾਟੋ 'ਚ ਸ਼ਾਮਲ ਹੋਣ ਦੀ ਪ੍ਰਕਿਰਿਆ ਕੀਤੀ ਸ਼ੁਰੂ
Sunday, May 15, 2022 - 06:42 PM (IST)
ਬਰਲਿਨ-ਫਿਨਲੈਂਡ ਅਤੇ ਸਵੀਡਨ ਨੇ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) 'ਚ ਸ਼ਾਮਲ ਹੋਣ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਯੂਰਪ 'ਚ ਨਿਰਪੱਖ ਰਹਿਣ ਵਾਲੇ ਦੇਸ਼ਾਂ ਦੀ ਗਿਣਤੀ 'ਚ ਹੋਰ ਕਮੀ ਆ ਜਾਵੇਗੀ। ਇਨ੍ਹਾਂ ਦੋ ਨਾਰਡਿਕ ਦੇਸ਼ਾਂ ਦੀ ਤਰ੍ਹਾਂ ਹੋਰ ਦੇਸ਼ ਵੀ ਯੂਰਪੀਅਨ ਯੂਨੀਅਨ 'ਚ ਇਸ ਲਈ ਸ਼ਾਮਲ ਹੋਏ ਸਨ ਤਾਂ ਕਿ ਪੂਰਬ-ਪੱਛਮੀ ਸਮੂਹ 'ਚ ਵੰਡ ਤੋਂ ਬਿਨਾਂ ਯੂਰਪ ਦੀ ਆਰਥਿਕ ਅਤੇ ਰਾਜਨੀਤਿਕ ਏਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ : 2026 ਤੋਂ ਬਾਅਦ ਸ਼ੈਨੇਗਨ ਵੀਜ਼ਾ ਲਈ ਆਨਲਾਈਨ ਅਪਲਾਈ ਕਰ ਸਕਣਗੇ ਭਾਰਤੀ
ਪਰ ਯੂਕ੍ਰੇਨ 'ਤੇ ਰੂਸੀ ਫੌਜ ਦੇ ਹਮਲੇ ਤੋਂ ਬਾਅਦ ਹਾਲਾਤ ਬਿਲਕੁਲ ਬਦਲ ਗਏ ਹਨ, ਜਿਸ ਨੇ ਫਿਨਲੈਂਡ ਅਤੇ ਸਵੀਡਨ ਨੂੰ ਉਨ੍ਹਾਂ ਦੀ ਨਿਰਪੱਖਤਾ ਰਹਿਣ ਦੀ ਨੀਤੀ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ ਹੈ। ਫਿਨਲੈਂਡ ਦਾ ਕਹਿਣਾ ਹੈ ਕਿ ਉਹ ਆਗਾਮੀ ਕੁਝ ਦਿਨਾਂ 'ਚ ਨਾਟੋ ਦੀ ਮੈਂਬਰਸ਼ਿਪ ਲੈਣ 'ਤੇ ਫੈਸਲਾ ਕਰੇਗਾ ਜਦਕਿ ਸਵੀਡਨ ਵੀ ਫਿਨਲੈਂਡ ਨੂੰ ਫਾਲੋਅ ਕਰ ਸਕਦਾ ਹੈ। ਦੋਵਾਂ ਹੀ ਦੇਸ਼ਾਂ ਦੀਆਂ ਜਨਤਾ ਨਾਟੋ 'ਚ ਸ਼ਾਮਲ ਹੋਣ ਦੇ ਪੱਖ 'ਚ ਹਨ।
ਇਹ ਵੀ ਪੜ੍ਹੋ :- ਦਿੱਲੀ-NCR 'ਚ ਫਿਰ ਵਧੀ CNG ਦੀ ਕੀਮਤ, 2 ਰੁਪਏ ਪ੍ਰਤੀ ਕਿਲੋ ਦਾ ਹੋਇਆ ਵਾਧਾ
ਹਾਲਾਂਕਿ, ਯੂਰਪੀਅਨ ਯੂਨੀਅਨ ਦੇ ਮੈਂਬਰ ਕਿਸੇ ਬਾਹਰੀ ਹਮਲੇ ਦੇ ਮਾਮਲਿਆਂ 'ਚ ਇਕ-ਦੂਜੇ ਦੀ ਰੱਖਿਆ ਕਰਨ ਨੂੰ ਲੈ ਕੇ ਵਚਨਬੱਧ ਹਨ। ਨਾਟੋ ਦੀ ਸਮਰਥਾ ਸਮੂਹਿਕ ਰੱਖਿਆ ਦੀ ਯੂਰਪੀਅਨ ਯੂਨੀਅਨ ਦੀ ਨੀਤੀ ਤੋਂ ਜ਼ਿਆਦਾ ਮਜ਼ਬੂਤ ਹੈ। ਪਰ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਬ ਏਰਦੋਆਨ ਫਿਨਲੈਂਡ ਅਤੇ ਸਵੀਡਨ ਦੇ ਨਾਟੋ 'ਚ ਸ਼ਾਮਲ ਹੋਣ ਦੇ ਵਿਰੁੱਧ ਹਨ। ਏਰਦੋਆਨ ਦਾ ਕਹਿਣਾ ਹੈ ਕਿ ਤੁਰਕੀ, ਫਿਨਲੈਂਡ ਅਤੇ ਸਵੀਡਨ ਨੂੰ ਨਾਟੋ 'ਚ ਸ਼ਾਮਲ ਕਰਨ ਦੇ ਵਿਚਾਰ ਦਾ ਸਮਰਥਨ ਨਹੀਂ ਕਰਦਾ। ਏਰਦੋਆਨ ਮੁਤਾਬਕ ਇਹ ਨਾਰਡਿਕ ਦੇਸ਼ ਕੁਰਦ ਲੜਾਕਿਆਂ ਦਾ ਸਮਰਥਨ ਕਰਦੇ ਹਨ ਜਿਨ੍ਹਾਂ ਨੂੰ ਤੁਰਕੀ ਅੱਤਵਾਦੀ ਮੰਨਦਾ ਹੈ।
ਇਹ ਵੀ ਪੜ੍ਹੋ : ਅਕਸ਼ੈ ਕੁਮਾਰ ਮੁੜ ਹੋਏ ਕੋਰੋਨਾ ਪਾਜ਼ੇਟਿਵ, ਫ਼ਿਲਮ ਫੈਸਟਿਵਲ 'ਚ ਨਹੀਂ ਕਰਨਗੇ ਸ਼ਿਰਕਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ