ਪੋਰਨਸਟਾਰ ਹੈ ਇਸ ਮਸ਼ਹੂਰ ਫਿਲਮ ਨਿਰਮਾਤਾ ਦੀ ਬੇਟੀ, ਅਜਿਹਾ ਸੀ ਪਿਤਾ ਦਾ ਰਿਐਕਸ਼ਨ

02/20/2020 4:19:17 PM

ਲਾਸ ਏਂਜਲਸ- ਦੁਨੀਆ ਵਿਚ ਸਾਈਂਸ ਫਿਕਸ਼ਨ ਫਿਲਮਾਂ ਬਣਾ ਕੇ ਫਿਲਮ ਮੇਕਿੰਗ ਨੂੰ ਇਕ ਨਵੀਂ ਦਿਸ਼ਾ ਦੇਣ ਵਾਲੇ ਹਾਲੀਵੁੱਡ ਦੇ ਮੰਨੇ ਹੋਏ ਫਿਲਮਮੇਕਰ ਸਟੀਵਨ ਸਪਿਲਬਰਗ ਦੀ ਬੇਟੀ ਮਿਕਾਏਲਾ ਨੇ ਆਪਣੀ ਜ਼ਿੰਦਗੀ ਦੇ ਬਾਰੇ ਵਿਚ ਇਕ ਵੱਡੇ ਸੱਚ ਨੂੰ ਸਭ ਦੇ ਸਾਹਮਣੇ ਰੱਖਿਆ ਹੈ। 23 ਸਾਲ ਦੀ ਮਿਕਾਏਲਾ ਨੇ ਦੱਸਿਆ ਕਿ ਉਹ ਇਕ ਪੋਰਨਸਟਾਰ ਹੈ ਤੇ ਇਸ ਬਾਰੇ ਵਿਚ ਉਹਨਾਂ ਦੇ ਪਿਤਾ ਨੂੰ ਵੀ ਪਤਾ ਹੈ। ਬ੍ਰਿਟਿਸ਼ ਡੇਲੀ 'ਦ ਸਨ' ਨੂੰ ਦਿੱਤੇ ਇਕ ਇੰਟਰਵਿਊ ਵਿਚ ਮਿਕਾਏਲਾ ਨੇ ਬਚਪਣ ਵਿਚ ਹੋਏ ਯੌਨ ਸ਼ੋਸ਼ਣ ਦੇ ਬਾਰੇ ਵੀ ਗੱਲ ਕੀਤੀ ਹੈ।

PunjabKesari

ਪਿਤਾ ਨੇ ਕੀਤਾ ਬੇਟੀ ਦਾ ਸਮਰਥਨ
ਮਿਕਾਏਲਾ ਅਮਰੀਕਾ ਦੇ ਨੈਸ਼ਵਿਲੇ ਵਿਚ ਰਹਿੰਦੀ ਹੈ। ਉਹ 73 ਸਾਲ ਦੇ ਸਪਿਲਬਰਗ ਤੇ 66 ਸਾਲਾ ਕੈਟ ਕੈਪਸ਼ਾ ਦੀ ਗੋਦ ਲਈ ਬੇਟੀ ਹੈ। ਮਿਕਾਏਲਾ ਨੇ ਹਾਲ ਹੀ ਵਿਚ ਆਪਣੇ ਮਾਤਾ-ਪਿਤਾ ਨੂੰ ਆਪਣੇ ਕੰਮ ਦੇ ਬਾਰੇ ਦੱਸਿਆ ਹੈ ਪਰ ਬੇਟੀ 'ਤੇ ਗੁੱਸਾ ਹੋਣ ਦੀ ਬਜਾਏ ਉਹਨਾਂ ਨੇ ਉਸ ਦਾ ਸਮਰਥਨ ਕੀਤਾ ਹੈ। ਮਿਕਾਏਲਾ ਨੇ ਕਿਹਾ ਕਿ ਮੇਰੀ ਸੁਰੱਖਿਆ ਹਮੇਸ਼ਾ ਮੇਰੇ ਮਾਤਾ-ਪਿਤਾ ਦੀ ਤਰਜੀਹ ਰਹੀ ਹੈ। ਮਿਕਾਏਲਾ ਨੇ ਫੇਸਟਾਈਮ 'ਤੇ ਇਸ ਬਾਰੇ ਆਪਣੇ ਪੈਰੇਂਟਸ ਨੂੰ ਦੱਸਿਆ। ਉਹਨਾਂ ਨੇ ਕਿਹਾ ਕਿ ਮੈਂ ਇਹ ਕਰ ਰਹੀਂ ਹਾਂ ਤੇ ਮੇਰਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਮੈਂ ਅਜਿਹਾ ਇਸ ਲਈ ਕਰ ਰਹੀਂ ਹਾਂ ਕਿਉਂਕਿ ਮੈਂ ਆਪਣੇ ਸਰੀਰ ਨੂੰ ਸਨਮਾਨਿਤ ਕਰਨਾ ਚਾਹੁੰਦੀ ਹਾਂ। ਮਿਕਾਏਲਾ ਨੇ ਖੁਦ ਨੂੰ 'ਸੈਕਸੁਅਲ ਕ੍ਰੀਏਚਰ' ਦੱਸਿਆ। ਉਸਨੇ ਕਿਹਾ ਕਿ ਉਹ ਹਮੇਸ਼ਾ ਤੋਂ ਚਾਹੁੰਦੀ ਸੀ ਕਿ ਉਹ ਆਪਣੇ ਸਰੀਰ ਦੀ ਵਰਤੋਂ ਕਰ ਸਕੇ।

PunjabKesari

ਮਿਕਾਏਲਾ ਨੇ ਕਿਹਾ ਕਿ ਇਸ ਕਰੀਅਰ ਨੇ ਉਹਨਾਂ ਨੂੰ ਤਾਕਤਵਰ ਹੋਣ ਦੀ ਭਾਵਨਾ ਦਾ ਅਹਿਸਾਸ ਕਰਾਇਆ ਹੈ। ਨਾਲ ਹੀ ਉਹਨਾਂ ਨੂੰ ਆਤਮਵਿਸ਼ਵਾਸ ਵੀ ਮਿਲਿਆ, ਜਿਸ ਦੀ ਕਮੀ ਹਮੇਸ਼ਾ ਤੋਂ ਸੀ। ਉਹ ਹੁਣ ਇਕ ਸਟ੍ਰਿਪਰ ਬਣਨਾ ਚਾਹੁੰਦੀ ਹੈ। ਮਿਕਾਏਲਾ ਨੇ ਦੱਸਿਆ ਕਿ ਜਦੋਂ ਉਹ ਬੱਚੀ ਸੀ ਤਾਂ ਉਸ ਨੂੰ ਯੌਨ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਸੀ। ਮਿਕਾਏਲਾ ਦੇ ਬਾਰੇ ਵਿਚ ਖਬਰਾਂ ਆਈਆਂ ਸਨ ਕਿ ਉਹਨਾਂ ਨੂੰ ਐਨਾਰੇਕਸੀਆ, ਪਰਸਨੈਲਟੀ ਡਿਸਾਰਡਰ ਤੇ ਸ਼ਰਾਬ ਪੀਣ ਦੀ ਬੀਮਾਰੀ ਹੈ। ਉਸ ਦਾ ਕਹਿਣਾ ਸੀ ਕਿ ਯੌਨ ਸ਼ੋਸ਼ਣ ਦੇ ਕਾਰਨ ਉਹ ਇਸ ਸਭ ਨੂੰ ਝੱਲਣ ਲਈ ਮਜਬੂਰ ਹੋਈ ਸੀ। ਉਹਨਾਂ ਦੱਸਿਆ ਕਿ ਜਿਸ ਵਿਅਕਤੀ ਨੇ ਉਸ ਦਾ ਸ਼ੋਸ਼ਣ ਕੀਤਾ ਸੀ, ਉਹ ਉਹਨਾਂ ਦੇ ਪਰਿਵਾਰ ਦਾ ਮੈਂਬਰ ਨਹੀਂ ਸੀ ਤੇ ਨਾ ਹੀ ਉਹਨਾਂ ਦੇ ਦੋਸਤਾਂ ਵਿਚ ਸ਼ਾਮਲ ਸੀ।

PunjabKesari

ਮਿਕਾਏਲਾ ਨੇ ਦੱਸਿਆ ਕਿ ਉਸ ਦੀ ਸਗਾਈ ਹੋ ਚੁੱਕੀ ਹੈ ਤੇ ਉਸ ਦਾ ਹੋਣ ਵਾਲਾ ਜੀਵਨ ਸਾਥੀ ਉਸ ਦੇ ਕੰਮ ਬਾਰੇ ਜਾਣਦਾ ਹੈ। ਉਸਨੇ ਆਪਣੇ ਕੰਮ ਦੌਰਾਨ ਸਿਰਫ ਸੋਲੋ ਵੀਡੀਓਜ਼ ਹੀ ਕੀਤੇ ਹਨ। ਉਸ ਦਾ ਕਹਿਣਾ ਹੈ ਕਿ ਉਸ ਨੇ ਅਸੂਲ ਬਣਾਇਆ ਹੈ ਕਿ ਉਹ ਸਿਰਫ ਆਪਣੇ ਜੀਵਨ ਸਾਥੀ ਨਾਲ ਹੀ ਸਰੀਰਕ ਸਬੰਧ ਬਣਾਏਗੀ। ਸਟੀਵਨ ਸਪਿਲਬਰਗ ਇਕ ਅਮਰੀਕੀ ਫਿਲਮ ਨਿਰਮਾਤਾ ਹਨ। ਫੋਬਸ ਮੈਗੇਜ਼ੀਨ ਮੁਤਾਬਕ ਸਪਿਲਬਰਗ ਦੀ ਕੁੱਲ ਕਮਾਈ 3.1 ਬਿਲੀਅਨ ਡਾਲਰ ਹੈ। ਸਾਲ 2006 ਵਿਚ ਪ੍ਰੀਮੀਅਰ ਮੈਗੇਜ਼ੀਨ ਨੇ ਉਹਨਾਂ ਨੂੰ ਫਿਲਮ ਜਗਤ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਦੱਸਿਆ ਸੀ। ਟਾਈਮ ਮੈਗੇਜ਼ੀਨ ਨੇ ਉਹਨਾਂ ਨੂੰ ਸਦੀ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿਚ ਸ਼ਾਮਲ ਕੀਤਾ ਹੈ। 


Baljit Singh

Content Editor

Related News