ਅਮਰੀਕਾ ‘ਚ ਅੰਗਰੇਜ਼ੀ ‘ਚ ਗੁਰੂ ਗ੍ਰੰਥ ਸਾਹਿਬ ''ਤੇ ਫਿਲਮ ਬਣਾਉਣ ਬਾਰੇ ਪਲਾਨ
Thursday, Mar 13, 2025 - 09:56 AM (IST)

ਨਿਊਯਾਰਕ (ਰਾਜ ਗੋਗਨਾ)- ਨਾਮਵਰ ਅਮਰੀਕੀ ਫਿਲਮ ਡਾਇਰੈਕਟਰ ਵਾਸ਼ਿੰਗਟਨ ਗੈਰਲਡ ਕਰੇਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਬਾਰੇ ਬਹੁਤਾਤ ਅਮਰੀਕਨਾਂ ਨੂੰ ਅਤੇ ਹੋਰਾਂ ਨੂੰ ਵੀ ਨਹੀ ਪਤਾ ਹੈ। ਅਤੇ ਇਸ ਸਬੰਧੀ ਜਾਣਕਾਰੀ ਵਧਾਉਣ ਲਈ ਅੰਗਰੇਜ਼ੀ 'ਚ ਇਕ ਫਿਲਮ ਬਣਾਉਣ ਲਈ ਅਮਰੀਕਾ ਦੀ ਫਿਲਮ ਕੰਪਨੀ ਨਾਲ ਵਿਉਂਤਬੰਦੀ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-Trump ਦੀ ਸਖ਼ਤੀ, ਅਮਰੀਕਾ 'ਚ ਗ੍ਰੀਨ ਕਾਰਡ ਧਾਰਕਾਂ 'ਤੇ ਦੇਸ਼ ਨਿਕਾਲੇ ਦਾ ਖ਼ਤਰਾ
ਇਸ ਸਬੰਧ ਵਿਚ ਅਮਰੀਕਾ 'ਚ ਵੱਸੇ ਨੈਸ਼ਨਲ ਸਿੱਖ ਕੈਂਪਨ ਦੇ ਮੁੱਖੀ ਡਾਕਟਰ ਰਾਜਵੰਤ ਸਿੰਘ ਨੇ ਦੱਸਿਆ ਕਿ ਅਮਰੀਕਾ ਦੇ ਪ੍ਰਮੱਖ ਟੀ.ਵੀ ਚੈਨਲ 'ਤੇ ਦੇਸ਼ ਭਰ 'ਚ ਇਸ ਫਿਲਮ ਨੂੰ ਵਿਖਾਇਆ ਜਾਵੇਗਾ। ਇਸੇ ਫਿਲਮ ਕੰਪਨੀ ਨਾਲ ਪਹਿਲੇ ਗੁਰੂ ਨਾਨਕ ਸਾਹਿਬ 'ਤੇ ਵੀ 2019 'ਚ ਇਕ ਫਿਲਮ ਬਣਾਈ ਗਈ ਸੀ। ਜਿਸ ਨੂੰ ਬਹੁਤ ਅਵਾਰਡ ਵੀ ਮਿਲੇ ਸਨ। ਅਤੇ ਜੋ ਕਿ ਹਰ ਸਾਲ ਅਮਰੀਕਾ ਵਿੱਚ ਵਿਖਾਈ ਜਾਂਦੀ ਹੈ। ਲੰਘੇ ਦਸੰਬਰ ਦੇ ਮਹੀਨੇ ਤਕਰੀਬਨ 8 ਕਰੋੜ ਘਰਾਂ ਤੱਕ ਪਹੁੰਚੀ ਸੀ। ਇਸ ਫਿਲਮ ਨੂੰ ਅਮਰੀਕਾ ਦੀ ਸੰਸਥਾ ਨੈਸ਼ਨਲ ਸਿੱਖ ਕੈਂਪੇਨ ਦੇ ਸਹਿਯੋਗ ਦੇ ਨਾਲ ਸਿਰੇ ਚਾੜਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।