ਫਿਜੀ ਅਤੇ ਟੋਂਗਾ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ
Sunday, Aug 19, 2018 - 02:06 PM (IST)

ਨੁਕੁਆਲਫੋ— ਫਿਜੀ ਅਤੇ ਟੋਂਗਾ ਦੇ ਨੇੜੇ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 8.2 ਮਾਪੀ ਗਈ। ਅਮਰੀਕਾ ਦੇ ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ 559.57 ਕਿਲੋਮੀਟਰ ਦੀ ਡੂੰਘਾਈ 'ਚ ਸੀ ਜਿਸ ਕਾਰਨ ਸੁਨਾਮੀ ਦੀ ਸੰਭਾਵਨਾ ਨਹੀਂ ਹੈ। ਭੂਚਾਲ ਦੀ ਤੀਬਰਤਾ ਸ਼ੁਰੂ 'ਚ ਰਿਕਟਰ ਸਕੇਲ 'ਤੇ 8.0 ਮਾਪੀ ਗਈ ਸੀ ਤੇ ਬਾਅਦ 'ਚ 8.2 ਦੱਸੀ ਗਈ। ਭੂਚਾਲ ਦਾ ਕੇਂਦਰ ਫਿਜੀ ਦੇ ਲੇਵੁਕਾ ਤੋਂ 270 ਕਿਲੋਮੀਟਰ ਪੂਰਬ ਅਤੇ ਟੋਂਗਾ ਦੇ ਨੇਈਆਫੂ ਤੋਂ 443 ਕਿਲੋਮੀਟਰ ਪੱਛਮੀ ਪ੍ਰਸ਼ਾਂਤ ਮਹਾਸਾਗਰ 'ਚ ਸਥਿਤ ਸੀ। ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਜਾਣਕਾਰੀ ਨਹੀਂ ਹੈ।