ਜੰਗਬੰਦੀ ਦੇ ਬਾਵਜੂਦ ਕੁਰਦ ਦੇ ਕਬਜ਼ੇ ਵਾਲੇ ਸੀਰੀਆਈ ਸ਼ਹਿਰ ''ਚ ਲੜਾਈ ਜਾਰੀ

Friday, Oct 18, 2019 - 04:13 PM (IST)

ਜੰਗਬੰਦੀ ਦੇ ਬਾਵਜੂਦ ਕੁਰਦ ਦੇ ਕਬਜ਼ੇ ਵਾਲੇ ਸੀਰੀਆਈ ਸ਼ਹਿਰ ''ਚ ਲੜਾਈ ਜਾਰੀ

ਸੇਲਨਪੀਨਾਰ— ਅਮਰੀਕੀ ਵਿਚੋਲਗੀ ਵਾਲੀ ਜੰਗਬੰਦੀ ਦੇ ਬੀਤੀ ਰਾਤ ਲਾਗੂ ਹੋਣ ਦੇ ਬਾਵਜੂਦ ਤੁਰਕੀ ਤੇ ਕੁਰਦ ਬਲਾਂ ਦੇ ਵਿਚਾਲੇ ਲੜਾਈ 'ਚ ਫਸੇ ਇਕ ਉੱਤਰ-ਪੂਰਬ ਸੀਰੀਆਈ ਖੇਤਰ 'ਚ ਸ਼ੁੱਕਰਵਾਰ ਨੂੰ ਲੜਾਈ ਜਾਰੀ ਰਹੀ। ਰਾਸ ਅਲ ਅਯਾਨ ਦੇ ਨੇੜੇ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ।

ਤੁਰਕ ਸ਼ਹਿਰ ਸੇਲਨਪੀਨਾਰ ਦੀ ਸਰਹੱਦ ਦੇ ਨੇੜੇ ਦੇ ਸਥਾਨਾਂ ਤੋਂ ਧੂੰਆ ਉਠਦਾ ਦੇਖਿਆ ਗਿਆ। ਹਾਲਾਂਕਿ ਸਰਹੱਦ 'ਤੇ ਹੋਰ ਸਥਾਨਾਂ 'ਤੇ ਸ਼ਾਂਤੀ ਦੇਖੀ ਗਈ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਮੰਗਲਵਾਰ ਰਾਤ ਅਲ ਅਯਾਨ 'ਚ ਝੜਪਾਂ ਦਰਜ ਕੀਤੀਆਂ। ਜ਼ਿਕਰਯੋਗ ਹੈ ਕਿ ਤੁਰਕੀ ਦੀ ਰਾਜਧਾਨੀ ਅੰਕਾਰਾ ਰਾਸ਼ਟਰਪਤੀ ਅਜਬ ਤੈਯਬ ਅਦ੍ਰੋਆਨ ਤੇ ਅਮਰੀਕੀ ਰਾਸ਼ਟਰਪਤੀ ਮਾਈਕ ਪੇਂਸ ਦੇ ਵਿਚਾਲੇ ਘੰਟਿਆਂ ਤੱਕ ਗੱਲਬਾਤ ਤੋਂ ਬਾਅਦ ਸਮਝੌਤਾ ਹੋਇਆ।


author

Baljit Singh

Content Editor

Related News