US 'ਚ ਕੋਰੋਨਾ ਕਾਰਨ ਹੜਕੰਪ, ਇਕ ਹੋਰ ਸੰਸਦ ਮੈਂਬਰ ਦੀ ਰਿਪੋਰਟ ਆਈ ਪਾਜ਼ੀਟਿਵ

Saturday, Mar 28, 2020 - 10:36 AM (IST)

US 'ਚ ਕੋਰੋਨਾ ਕਾਰਨ ਹੜਕੰਪ, ਇਕ ਹੋਰ ਸੰਸਦ ਮੈਂਬਰ ਦੀ ਰਿਪੋਰਟ ਆਈ ਪਾਜ਼ੀਟਿਵ

ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇੱਥੇ ਇਕ ਲੱਖ ਤੋਂ ਵਧ ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। ਸੰਸਦ ਮੈਂਬਰ ਵੀ ਇਸ ਤੋਂ ਬਚੇ ਨਹੀਂ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਅਮਰੀਕੀ ਸੰਸਦ ਮੈਂਬਰ ਮਾਈਕ ਕੈਲੀ ਵੀ ਕੋਵਿਡ-19ਦੀ ਲਪੇਟ ਵਿਚ ਆ ਗਏ ਹਨ। ਇਸ ਦੇ ਨਾਲ ਹੀ ਕੈਲੀ ਅਮਰੀਕੀ ਕਾਂਗਰਸ ਦੇ ਪੰਜਵੇਂ ਅਜਿਹੇ ਮੈਂਬਰ ਹੋ ਗਏ ਹਨ ਜੋ ਇਸ ਨਾਲ ਪੀੜਤ ਹੋਏ ਹਨ। 

 

ਇਸ ਗੱਲ ਦੀ ਜਾਣਕਾਰੀ ਕੇਲੀ ਦੇ ਦਫਤਰ ਨੇ ਸ਼ੁੱਕਰਵਾਰ ਨੂੰ ਦਿੱਤੀ ਤੇ ਕਿਹਾ ਕਿ ਇਸ ਹਫਤੇ ਦੀ ਸ਼ੁਰੂਆਤ ਵਿਚ ਜਦ ਉਨ੍ਹਾਂ ਨੂੰ ਹਲਕੇ ਜਿਹੇ ਫਲੂ ਦੇ ਲੱਛਣ ਦਿਖਾਈ ਦਿੱਤੇ ਤਾਂ ਉਨ੍ਹਾਂ ਨੇ ਡਾਕਟਰਾਂ ਨਾਲ ਰਾਬਤਾ ਕਾਇਮ ਕੀਤਾ। ਜਦ ਕੇਲੀ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਕੋਰੋਨਾ ਪੀੜਤ ਹਨ। 

ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿਚ ਕੋਰੋਨਾ ਦੇ ਲੱਛਣ ਹਲਕੇ ਹਨ ਤੇ ਉਹ ਪੂਰੀ ਤਰ੍ਹਾਂ ਠੀਕ ਹੋਣ ਤਕ ਘਰੋਂ ਹੀ ਕੰਮ ਕਰਨਗੇ। ਇਸ ਵਾਇਰਸ ਕਾਰਨ ਸ਼ੁੱਕਰਵਾਰ ਨੂੰ ਪ੍ਰਤੀਨਿਧੀ ਸਭਾ ਵਿਚ ਮਤਦਾਨ ਕਰਨ ਅਤੇ ਦੋ ਟ੍ਰਿਲੀਅਨ ਡਾਲਰ ਦੇ ਰਾਹਤ ਪੈਕਜ ਨੂੰ ਮਨਜ਼ੂਰੀ ਦੇਣ ਦੌਰਾਨ ਉਹ ਇੱਥੇ ਮੌਜੂਦ ਨਹੀਂ ਸਨ। ਜ਼ਿਕਰਯੋਗ ਹੈ ਕਿ ਪ੍ਰਤੀਨਿਧੀ ਸਭਾ ਦੇ ਤਿੰਨ ਮੈਂਬਰ ਮਾਰੀਓ ਡਿਆਜ ਬਲਰਟ, ਬੇਨ ਐਡਮਜ਼ ਅਤੇ ਜੋਏ ਕਨਿੰਘਮ ਅਤੇ ਸੈਨੇਟਰ ਰੈੱਡ ਪਾਲ ਪਹਿਲਾਂ ਹੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾ ਚੁੱਕੇ ਹਨ। 


author

Lalita Mam

Content Editor

Related News