ਕੈਨੇਡਾ ਦੀ ਫੌਜ ''ਚ ਸੈਕਸ ਸ਼ੋਸ਼ਣ ਨੂੰ ਲੈ ਕੇ ਮਹਿਲਾ ਅਧਿਕਾਰੀ ਨੇ ਦਿੱਤਾ ਅਸਤੀਫਾ
Friday, Mar 19, 2021 - 01:10 AM (IST)
ਓਟਾਵਾ - ਕੈਨੇਡਾ ਦੀ ਫੌਜ ਵਿਚ ਸੈਕਸ ਸ਼ੋਸ਼ਣ ਦੀਆਂ ਵੱਧਦੀਆਂ ਘਟਨਾਵਾਂ ਨੂੰ ਲੈ ਕੇ ਇਕ ਮਹਿਲਾ ਅਧਿਕਾਰੀ ਨੇ ਅਸਤੀਫਾ ਦੇ ਦਿੱਤਾ ਹੈ। ਲੈਫਟੀਨੈਂਟ ਕਰਨਲ ਐਲੈਂਸ ਟੇਲਰ ਨੇ ਵੀਰਵਾਰ ਕਿਹਾ ਕਿ ਫੌਜ ਵਿਚ ਸੈਕਸ ਸ਼ੋਸ਼ਣ ਰੋਕਣ ਵਿਚ ਨਾਕਾਮੀ ਨੇ ਸਾਡੀ ਸਾਖ ਖਰਾਬ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੇਵਾ ਦੌਰਾਨ ਸੈਕਸ ਸ਼ੋਸ਼ਣ ਲਈ ਤਾਕਤ ਦੀ ਗਲਤ ਵਰਤੋਂ ਹੁੰਦੀ ਅਸੀਂ ਵੇਖੀ ਹੈ। ਇਸ ਕਾਰਣ ਫੌਜ ਦੇ ਉੱਚ ਅਧਿਕਾਰੀਆਂ ਵਿਰੁੱਧ ਜਾਂਚ ਲਈ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਅਸਤੀਫਾ ਦੇਣ ਵਾਲੀ ਮਹਿਲਾ ਅਧਿਕਾਰੀ ਦਾ ਨਾਂ ਨਹੀਂ ਦੱਸਿਆ।
ਦੱਸ ਦਈਏ ਕਿ ਇਸ ਸ਼ੋਸ਼ਣ ਦੀਆਂ ਵੱਧਦੀਆਂ ਘਟਨਾਵਾਂ ਦੇ ਬਾਵਜੂਦ ਨਾ ਤਾਂ ਅਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ 'ਤੇ ਪ੍ਰਤੀਕਿਰਿਆ ਦਿੱਤੀ ਗਈ ਹੈ ਅਤੇ ਨਾ ਹੀ ਰੱਖਿਆ ਮੰਤਰੀ ਵੱਲੋਂ ਇਸ ਬਾਰੇ ਕੋਈ ਟਿੱਪਣੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਲੋਕਾਂ ਵਿਚ ਰੋਸ ਵੇਖਿਆ ਜਾ ਰਿਹਾ ਹੈ। ਕੈਨੇਡਾ ਦੇ ਗੁਆਂਢੀ ਸੂਬੇ ਵਿਚ ਵੀ ਫੌਜ ਵਿਚ ਸੈਕਸ ਸ਼ੋਸ਼ਣ ਦੀਆਂ ਘਟਨਾਵਾਂ ਸਾਹਮਣੇ ਆਈਆ ਸਨ ਜਿਸ ਤੋਂ ਬਾਅਦ ਕਈ ਮੰਤਰੀਆਂ ਅਤੇ ਮਹਿਲਾ ਫੌਜ ਅਧਿਕਾਰੀਆਂ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਗਿਆ ਸੀ।