ਅਮਰੀਕਾ ''ਚ ਇਨਸਾਨੀਅਤ ਸ਼ਰਮਸਾਰ ; ਮਾਸੂਮ ਨੂੰ ''ਚਾਰੇ'' ਵਜੋਂ ਵਰਤ ਕੇ ਪਿਤਾ ਸਮੇਤ ਚੁੱਕਿਆ !
Friday, Jan 23, 2026 - 11:08 AM (IST)
ਮਿਨੀਆਪੋਲਿਸ (ਏਜੰਸੀ) : ਅਮਰੀਕਾ ਦੇ ਮਿਨੀਸੋਟਾ ਸੂਬੇ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਮਨੁੱਖੀ ਅਧਿਕਾਰਾਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਥੇ ਫੈਡਰਲ ਏਜੰਟਾਂ ਨੇ ਇਕ 5 ਸਾਲ ਦੇ ਮਾਸੂਮ ਬੱਚੇ ਨੂੰ ਉਸ ਦੇ ਪਿਤਾ ਸਮੇਤ ਹਿਰਾਸਤ ਵਿੱਚ ਲੈ ਲਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਕੂਲ ਅਧਿਕਾਰੀਆਂ ਨੇ ਦੋਸ਼ ਲਾਇਆ ਹੈ ਕਿ ਏਜੰਟਾਂ ਨੇ ਬੱਚੇ ਨੂੰ ਇਕ 'ਚਾਰੇ' (Bait) ਵਜੋਂ ਵਰਤਿਆ ਤਾਂ ਜੋ ਉਸ ਦੇ ਪਰਿਵਾਰ ਨੂੰ ਫੜਿਆ ਜਾ ਸਕੇ।
ਸਕੂਲ ਤੋਂ ਘਰ ਆਉਂਦਿਆਂ ਹੀ ਪਾਇਆ ਘੇਰਾ
ਜਾਣਕਾਰੀ ਮੁਤਾਬਕ 5 ਸਾਲਾ ਲਿਆਮ ਕੋਨੇਜੋ ਰਾਮੋਸ ਆਪਣੇ ਪਿਤਾ ਐਡਰਿਅਨ ਅਲੈਗਜ਼ੈਂਡਰ ਨਾਲ ਸਕੂਲ ਤੋਂ ਘਰ ਪਰਤ ਰਿਹਾ ਸੀ। 'ਕੋਲੰਬੀਆ ਹਾਈਟਸ ਪਬਲਿਕ ਸਕੂਲ' ਦੀ ਸੁਪਰਡੈਂਟ ਜ਼ੇਨਾ ਸਟੇਨਵਿਕ ਨੇ ਦੱਸਿਆ ਕਿ ਏਜੰਟਾਂ ਨੇ ਰਸਤੇ ਵਿੱਚ ਹੀ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਏਜੰਟਾਂ ਨੇ 5 ਸਾਲ ਦੇ ਬੱਚੇ ਨੂੰ ਆਪਣੇ ਹੀ ਘਰ ਦਾ ਦਰਵਾਜ਼ਾ ਖੜਕਾਉਣ ਲਈ ਕਿਹਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਘਰ ਦੇ ਅੰਦਰ ਹੋਰ ਕੌਣ ਮੌਜੂਦ ਹੈ।
ਇਹ ਵੀ ਪੜ੍ਹੋ: 'ਗ੍ਰੀਨਲੈਂਡ ਸਾਡਾ ਹੈ, ਇਸ ਨਾਲ ਕੋਈ ਸਮਝੌਤਾ ਨਹੀਂ..', ਟਰੰਪ ਨੂੰ ਡੈਨਮਾਰਕ ਦੀ PM ਦਾ ਠੋਕਵਾਂ ਜਵਾਬ

ਸੁਪਰਡੈਂਟ ਦਾ ਸਵਾਲ: "ਕੀ 5 ਸਾਲ ਦਾ ਬੱਚਾ ਕੋਈ ਖ਼ਤਰਨਾਕ ਅਪਰਾਧੀ ਹੈ?"
ਸਕੂਲ ਸੁਪਰਡੈਂਟ ਸਟੇਨਵਿਕ ਨੇ ਭਾਵੁਕ ਹੁੰਦਿਆਂ ਸਵਾਲ ਚੁੱਕਿਆ ਕਿ ਆਖਿਰ ਇਕ ਛੋਟੇ ਜਿਹੇ ਬੱਚੇ ਨੂੰ ਹਿਰਾਸਤ ਵਿੱਚ ਲੈਣ ਦੀ ਕੀ ਲੋੜ ਸੀ? ਕੀ ਉਸ ਨੂੰ ਕੋਈ ਹਿੰਸਕ ਅਪਰਾਧੀ ਮੰਨਿਆ ਜਾ ਰਿਹਾ ਹੈ? ਉਨ੍ਹਾਂ ਦੱਸਿਆ ਕਿ ਇਹ ਪਰਿਵਾਰ 2024 ਵਿੱਚ ਅਮਰੀਕਾ ਆਇਆ ਸੀ ਅਤੇ ਉਨ੍ਹਾਂ ਦਾ ਸ਼ਰਨ (Asylum) ਦਾ ਕੇਸ ਅਜੇ ਅਦਾਲਤ ਵਿੱਚ ਚੱਲ ਰਿਹਾ ਹੈ। ਉਨ੍ਹਾਂ ਨੂੰ ਦੇਸ਼ ਛੱਡਣ ਦਾ ਕੋਈ ਅਧਿਕਾਰਤ ਹੁਕਮ ਨਹੀਂ ਮਿਲਿਆ ਸੀ।
ਇਹ ਵੀ ਪੜ੍ਹੋ: ਕੰਗਾਲੀ ਦੇ ਦੌਰ 'ਚ ਪਾਕਿਸਤਾਨ ਦੇ ਹੱਥ ਲੱਗਿਆ 'ਖਜ਼ਾਨਾ' ! ਸਾਰੀ ਦੁਨੀਆ ਰਹਿ ਗਈ ਹੈਰਾਨ
ਵਿਭਾਗ ਦੀ ਸਫਾਈ: "ਬੱਚਾ ਨਿਸ਼ਾਨਾ ਨਹੀਂ ਸੀ"
ਦੂਜੇ ਪਾਸੇ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਨੇ ਸਫਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਬੱਚਾ ਨਹੀਂ ਸਗੋਂ ਉਸ ਦਾ ਪਿਤਾ ਸੀ, ਜੋ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਿਹਾ ਸੀ। ਵਿਭਾਗ ਮੁਤਾਬਕ ਪਿਤਾ ਨੇ ਖ਼ੁਦ ਬੱਚੇ ਨੂੰ ਆਪਣੇ ਨਾਲ ਰੱਖਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਟੈਕਸਾਸ ਦੇ ਹਿਰਾਸਤ ਕੇਂਦਰ ਵਿੱਚ ਭੇਜ ਦਿੱਤਾ ਗਿਆ ਹੈ।
ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਇਸ ਇਲਾਕੇ ਦੇ 4 ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਚੁੱਕਿਆ ਹੈ। ਇਸ ਕਾਰਵਾਈ ਕਾਰਨ ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਕਾਫ਼ੀ ਘਟ ਗਈ ਹੈ ਅਤੇ ਪ੍ਰਵਾਸੀ ਪਰਿਵਾਰਾਂ ਵਿੱਚ ਭਾਰੀ ਡਰ ਪਾਇਆ ਜਾ ਰਿਹਾ ਹੈ। ਪਰਿਵਾਰ ਦੇ ਵਕੀਲ ਹੁਣ ਕਾਨੂੰਨੀ ਤੌਰ 'ਤੇ ਉਨ੍ਹਾਂ ਦੀ ਰਿਹਾਈ ਲਈ ਕੋਸ਼ਿਸ਼ਾਂ ਕਰ ਰਹੇ ਹਨ।
ਇਹ ਵੀ ਪੜ੍ਹੋ: ਅਹਿਮਦਾਬਾਦ Air India ਪਲੇਨ ਕ੍ਰੈਸ਼ ਮਾਮਲੇ 'ਚ ਨਵਾਂ ਮੋੜ ! ਅਮਰੀਕੀ ਏਜੰਸੀ ਨੇ ਕੀਤਾ ਸਨਸਨੀਖੇਜ਼ ਦਾਅਵਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
