'ਸੁਰੱਖਿਆ ਕੋਸ਼ਿਸ਼ਾਂ ਦੇ ਬਾਵਜੂਦ ਫਰਾਂਸ 'ਚ ਅੱਤਵਾਦੀ ਖਤਰੇ ਬਹੁਤ ਜ਼ਿਆਦਾ'
Tuesday, Apr 06, 2021 - 07:12 PM (IST)
ਪੈਰਿਸ-ਫਰਾਂਸ ਦੇ ਗ੍ਰਹਿ ਮੰਤਰੀ ਗੋਰਾਲਡ ਡਰਮੇਨਿਨ ਨੇ ਕਿਹਾ ਕਿ ਦੇਸ਼ 'ਚ ਅੱਤਵਾਦੀ ਖਤਰੇ ਦੇ ਖਦਸ਼ੇ ਬਹੁਤ ਜ਼ਿਆਦਾ ਹਨ ਹਾਲਾਂਕਿ ਰਾਸ਼ਟਰੀ ਸੁਰੱਖਿਆ ਏਜੰਸੀਆਂ ਪਿਛਲੇ ਪੰਜ ਸਾਲਾਂ 'ਚ ਕਈ ਅੱਤਵਾਦੀ ਹਮਲਿਆਂ ਨੂੰ ਰੋਕਣ 'ਚ ਕਾਮਯਾਬ ਰਹੀਆਂ ਹਨ। ਡਰਮੇਨਿਨ ਨੇ ਮੰਗਲਵਾਰ ਨੂੰ ਇਕ ਟਵਿਟ 'ਚ ਕਿਹਾ ਕਿ ਸਾਡਾ ਮਕਸਦ ਦੇਸ਼ ਵਾਸੀਆਂ ਨੂੰ ਇਹ ਦੱਸਣਾ ਹੈ ਕਿ ਦੇਸ਼ 'ਚ ਅੱਤਵਾਦੀ ਖਤਰੇ ਦੇ ਖਦਸ਼ੇ ਬਹੁਤ ਜ਼ਿਆਦਾ ਹਨ।
ਸਾਲ 2017 ਤੋਂ ਬਾਅਦ ਤੋਂ 35 ਅੱਤਵਾਦੀ ਹਮਲਿਆਂ ਨੂੰ ਨਾਕਮ ਕੀਤਾ ਜਾ ਚੁੱਕਿਆ ਹੈ ਅਤੇ ਮੈਂ ਇਕ ਵਾਰ ਫਿਰ ਤੋਂ ਸਾਡੀਆਂ ਖੁਫੀਆ ਏਜੰਸੀਆਂ ਦਾ ਧੰਨਵਾਦ ਕਰਨਾ ਚਹੁੰਗਾਂ ਜੋ ਫਰਾਂਸ ਦੀ ਸੇਵਾ 'ਚ ਅਸਾਧਰਣ ਕੰਮ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਫਰਾਂਸ ਨੇ ਅਕਤੂਬਰ 2020 'ਚ ਪੈਰਿਸ 'ਚ ਅੱਤਵਾਦੀ ਵੱਲੋਂ ਇਕ ਅਧਿਆਪਕ ਦਾ ਕਤਲ ਅਤੇ ਨੀਸ ਦੇ ਇਕ ਚਰਚ 'ਚ ਘੁਸਪੈਠ ਕਰ ਕੇ ਕੀਤੇ ਗਏ ਹਮਲਿਆਂ ਤੋਂ ਬਾਅਦ ਰਾਸ਼ਟਰ ਵਿਆਪੀ ਸਦਮੇ ਤੋਂ ਬਾਅਦ ਅੱਤਵਾਦ ਦਾ ਮੁਕਾਬਲਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤੀ ਨਾਲ ਅਗੇ ਵਧਾਇਆ ਹੈ। ਅਧਿਕਾਰੀ ਸਮੇਂ-ਸਮੇਂ 'ਤੇ ਨਾਕਾਮ ਅੱਤਵਾਦੀ ਹਮਲਿਆਂ ਦੇ ਬਾਰੇ 'ਚ ਜਾਣਕਾਰੀ ਦਿੰਦੇ ਰਹੇ ਹਨ।
ਇਹ ਵੀ ਪੜ੍ਹੋ-ਅੱਤਵਾਦ ਰੋਕੂ ਅਦਾਲਤ ਜੱਜ ਦੇ ਕਤਲ ਦੇ ਮਾਮਲੇ 'ਚ 5 ਗ੍ਰਿਫਤਾਰ
ਇਸ ਤੋਂ ਇਲਾਵਾ ਗ੍ਰਹਿ ਮੰਤਰਾਲਾ ਨਿਯਮਿਤ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਕੱਢਦਾ ਰਿਹਾ ਹੈ ਜਿਨ੍ਹਾਂ 'ਤੇ ਦੇਸ਼ 'ਚ ਅੱਤਵਾਦ ਨਾਲ ਜੁੜੇ ਹੋਣ ਦਾ ਸ਼ੱਕ ਹੈ। ਦੇਸ਼ ਭਰ 'ਚ ਵਧੇ ਅੱਤਵਾਦੀ ਹਮਲਿਆਂ ਦੇ ਅਲਰਟ ਦੇ ਮੱਦੇਨਜ਼ਰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਸੰਸਦ 'ਚ ਇਕ ਬਿੱਲ ਪੇਸ਼ ਕੀਤਾ ਸੀ ਜਿਸ ਦੇ ਤਹਿਤ ਫਰਾਂਸ 'ਚ ਇਸਲਾਮ 'ਤੇ ਵਿਦੇਸ਼ੀ ਪ੍ਰਭਾਵ ਅਤੇ ਧਰਮ ਨਿਰਪੱਖਤਾ ਦੀ ਰੱਖਿਆ ਦੀ ਸੀਮਾ ਤੈਅ ਕੀਤੀ ਜਾਵੇਗੀ ਅਤੇ ਉਗਰਵਾਦ ਵਿਰੁੱਧ ਲੜਾਈ ਲੜੀ ਜਾਵੇਗੀ। ਫਿਲਹਾਲ ਬਿੱਲ ਨੂੰ ਹੇਠਲੇ ਸਦਨ ਵੱਲੋਂ ਪਾਸ ਕੀਤਾ ਗਿਆ ਹੈ ਅਤੇ ਉੱਚ ਸਦਨ 'ਚ ਇਸ 'ਤੇ ਬਹਿਸ ਚੱਲ ਰਹੀ ਹੈ।
ਇਹ ਵੀ ਪੜ੍ਹੋ-ਅਮਰੀਕੀ ਵਿਗਿਆਨੀ ਦਾ ਦਾਅਵਾ, 2 ਹਫਤਿਆਂ 'ਚ ਕਹਿਰ ਵਰ੍ਹਾਏਗਾ ਕੋਰੋਨਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।