ਫਿਰ ਸਤਾਉਣ ਲੱਗਾ ਕੋਰੋਨਾ ਦਾ ਡਰ, 31 ਲੋਕਾਂ ਦੀ ਮੌਤ, ਨਵੀਂ ਐਡਵਾਈਜ਼ਰੀ ਜਾਰੀ
Tuesday, May 20, 2025 - 09:45 AM (IST)

ਇੰਟਰਨੈਸ਼ਨਲ ਡੈਸਕ- ਹਾਂਗ ਕਾਂਗ ਅਤੇ ਸਿੰਗਾਪੁਰ ਵਿੱਚ ਕੋਵਿਡ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਵੀਂ ਲਹਿਰ ਨੇ ਸਿਹਤ ਅਧਿਕਾਰੀਆਂ ਅਤੇ ਜਨਤਾ ਦੋਵਾਂ ਵਿਚਕਾਰ ਚਿੰਤਾਵਾਂ ਵਧਾ ਦਿੱਤੀਆਂ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਹਾਂਗ ਕਾਂਗ ਵਿਚ ਮਿਊਜ਼ਿਕ ਕੰਸਰਟ ਰੱਦ ਕਰ ਦਿੱਤੇ ਗਏ ਹਨ, ਜਦੋਂਕਿ ਸਿੰਗਾਪੁਰ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Alert! ਭਾਰਤ 'ਚ ਵਧਣ ਲੱਗੇ Corona ਦੇ ਮਾਮਲੇ, ਅਦਾਕਾਰਾ ਸ਼ਿਲਪਾ ਸ਼ਿਰੋਡਕਰ ਪਾਈ ਗਈ ਪਾਜ਼ੇਟਿਵ
ਹਾਂਗ ਕਾਂਗ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਅਤੇ ਮੌਤਾਂ ਵਿੱਚ ਖ਼ਤਰਨਾਕ ਵਾਧਾ ਦਰਜ ਕੀਤਾ ਗਿਆ ਹੈ। 3 ਮਈ ਤੱਕ ਇੱਥੇ ਕੋਵਿਡ ਨਾਲ ਸਬੰਧਤ 31 ਮੌਤਾਂ ਦਰਜ ਕੀਤੀਆਂ ਗੀਆਂ ਹਨ, ਜੋ ਕਿ ਇੱਕ ਸਾਲ ਦਾ ਸਭ ਤੋਂ ਉੱਚਾ ਪੱਧਰ ਹੈ। ਹਾਂਗ ਕਾਂਗ ਸਰਕਾਰ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਵੀ ਦਿੱਤੀ ਹੈ। ਉਸਨੇ ਲੋਕਾਂ ਨੂੰ ਜਨਤਕ ਥਾਵਾਂ 'ਤੇ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਤੋਂ ਇਲਾਵਾ, ਉਸਨੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਲਈ ਵੀ ਉਤਸ਼ਾਹਿਤ ਕੀਤਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਕੋਈ ਲੱਛਣ ਦਿਖਾਈ ਦੇਣ 'ਤੇ ਤੁਰੰਤ ਸਿਹਤ ਸੇਵਾਵਾਂ ਨਾਲ ਸੰਪਰਕ ਕਰਨ।
ਇਹ ਵੀ ਪੜ੍ਹੋ: ਪਾਕਿ ਲਈ ਜਾਸੂਸੀ ਕਰਨ ਵਾਲੀ Youtuber ਜੋਤੀ ਮਲਹੋਤਰਾ ਨੂੰ ਹੁਣ ਇਕ ਹੋਰ ਵੱਡਾ ਝਟਕਾ
ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਮਹਾਂਮਾਰੀ ਇੱਕ ਵਾਰ ਫਿਰ ਗੰਭੀਰ ਰੂਪ ਧਾਰਨ ਕਰ ਸਕਦੀ ਹੈ ਅਤੇ ਇਸਦਾ ਪ੍ਰਭਾਵ ਏਸ਼ੀਆ ਦੇ ਬਾਕੀ ਹਿੱਸਿਆਂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਚੀਨ ਅਤੇ ਥਾਈਲੈਂਡ ਦੀਆਂ ਸਰਕਾਰਾਂ ਵੀ ਕੋਵਿਡ ਨੂੰ ਲੈ ਕੇ ਅਲਰਟ 'ਤੇ ਹਨ। ਸਿੰਗਾਪੁਰ ਵਿੱਚ ਅਪ੍ਰੈਲ ਦੇ ਆਖਰੀ ਹਫ਼ਤੇ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 11,110 ਸੀ, ਜੋ ਮਈ ਦੇ ਪਹਿਲੇ ਹਫ਼ਤੇ ਵਧ ਕੇ 14,200 ਹੋ ਗਈ। ਇੱਥੇ ਮਾਮਲਿਆਂ ਵਿੱਚ 28% ਦਾ ਵਾਧਾ ਹੋਇਆ ਹੈ।
ਮੌਜੂਦਾ ਵਾਧਾ ਮੁੱਖ ਤੌਰ 'ਤੇ ਓਮੀਕ੍ਰੋਮ JN.1 ਸਟਰੇਨ ਨਾਲ ਸਬੰਧਤ ਨਵੇਂ ਵੇਰੀਐਂਟ ਕਾਰਨ ਹੈ। ਸਿੰਗਾਪੁਰ ਵਿੱਚ, JN.1 ਦੇ ਦੋ ਵੰਸ਼ਜ, ਜਿਨ੍ਹਾਂ ਨੂੰ LF.7 ਅਤੇ NB.1.8 ਕਿਹਾ ਜਾਂਦਾ ਹੈ, ਦੋ-ਤਿਹਾਈ ਤੋਂ ਵੱਧ ਮਾਮਲਿਆਂ ਲਈ ਜ਼ਿੰਮੇਵਾਰ ਹਨ। ਇਹ ਵੇਰੀਐਂਟ ਸਿੰਗਾਪੁਰ ਵਿੱਚ ਉਪਲਬਧ ਨਵੀਨਤਮ COVID-19 ਟੀਕਿਆਂ ਦਾ ਆਧਾਰ ਵੀ ਹਨ, ਹਾਲਾਂਕਿ ਇਹ ਨਵੇਂ ਟੀਕੇ ਅਜੇ ਭਾਰਤ ਵਰਗੇ ਕੁਝ ਦੇਸ਼ਾਂ ਵਿੱਚ ਉਪਲਬਧ ਨਹੀਂ ਹਨ। ਹਾਂਗ ਕਾਂਗ ਵਿੱਚ ਵੀ ਓਮੀਕਰੋਨ JN.1 ਵੇਰੀਐਂਟ ਨਾਲ ਜੁੜੇ ਮਾਮਲਿਆਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ, ਜਿਸ ਨਾਲ ਵਾਇਰਸ ਦੀ ਗਤੀਵਿਧੀ ਅਤੇ ਹਸਪਤਾਲ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8