ਮੈਕਸੀਕੋ ''ਚ ਸੜਕ ਹਾਦਸਾ, 21 ਲੋਕਾਂ ਦੀ ਮੌਤ

Thursday, May 15, 2025 - 12:00 PM (IST)

ਮੈਕਸੀਕੋ ''ਚ ਸੜਕ ਹਾਦਸਾ, 21 ਲੋਕਾਂ ਦੀ ਮੌਤ

ਮੈਕਸੀਕੋ ਸਿਟੀ (ਯੂ.ਐਨ.ਆਈ.)- ਮੈਕਸੀਕੋ ਦੇ ਮੱਧ-ਪੂਰਬੀ ਰਾਜ ਪੁਏਬਲਾ ਵਿੱਚ ਇੱਕ ਹਾਈਵੇਅ ਹਾਦਸੇ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਏਬਲਾ ਦੇ ਗ੍ਰਹਿ ਮੰਤਰੀ ਸੈਮੂਅਲ ਐਗੁਇਲਰ ਨੇ ਸੋਸ਼ਲ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਇਸ ਹਾਦਸੇ ਵਿੱਚ ਤਿੰਨ ਵਾਹਨ ਸ਼ਾਮਲ ਸਨ ਅਤੇ ਕਈ ਹੋਰ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦੀਆਂ ਸੱਟਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਕੀ ਭਾਰਤ ਦਾ ਸਾਹਮਣਾ ਕਰ ਸਕਦੀ ਹੈ ਤੁਰਕੀਏ ਫੌਜ? ਜਾਣੋ ਦੋਵਾਂ ਦੇਸ਼ਾਂ ਦੀ ਫਾਇਰ ਪਾਵਰ

ਇਹ ਹਾਦਸਾ ਕੁਆਕਨੋਪਲਾਨ-ਓਆਕਸਾਕਾ ਹਾਈਵੇਅ ਦੇ 31 ਕਿਲੋਮੀਟਰ 'ਤੇ ਵਾਪਰਿਆ। ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਘਟਨਾ ਸਥਾਨ 'ਤੇ ਪਹੁੰਚ ਰਹੀਆਂ ਹਨ। ਸਥਾਨਕ ਮੀਡੀਆ ਨੇ ਦੱਸਿਆ ਕਿ ਇਹ ਘਾਤਕ ਟੱਕਰ ਉਦੋਂ ਹੋਈ ਜਦੋਂ ਇੱਕ ਟਰੱਕ ਨੇ ਦੂਜੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਉਲਟ ਲੇਨ ਵਿੱਚ ਜਾ ਡਿੱਗਿਆ ਅਤੇ ਇੱਕ ਬੱਸ, ਫਿਰ ਇੱਕ ਟਰਾਂਸਪੋਰਟ ਵੈਨ ਨੂੰ ਟੱਕਰ ਮਾਰ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News