ਅਮਰੀਕਾ : ਫੌਜ ਦੇ ਦਸਤਾਵੇਜ਼ ਲੀਕ ਹੋਣ ਦੇ ਮਾਮਲੇ ''ਚ ''ਗਾਰਡਸਮੈਨ'' ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ FBI

Friday, Apr 14, 2023 - 12:59 AM (IST)

ਅਮਰੀਕਾ : ਫੌਜ ਦੇ ਦਸਤਾਵੇਜ਼ ਲੀਕ ਹੋਣ ਦੇ ਮਾਮਲੇ ''ਚ ''ਗਾਰਡਸਮੈਨ'' ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ FBI

ਵਾਸ਼ਿੰਗਟਨ : ਅਮਰੀਕਾ 'ਚ ਫੈਡਰਲ ਇਨਵੈਸਟੀਗੇਸ਼ਨ ਏਜੰਸੀ (FBI) ਗੁਪਤ ਫੌਜੀ ਦਸਤਾਵੇਜ਼ਾਂ ਦੇ ਲੀਕ ਹੋਣ ਦੇ ਮਾਮਲੇ ਵਿੱਚ ਮੈਸੇਚਿਉਸੇਟਸ ਏਅਰ ਨੈਸ਼ਨਲ ਗਾਰਡ ਦੇ ਇਕ 21 ਸਾਲਾ ਮੈਂਬਰ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਸ ਮਾਮਲੇ ਨਾਲ ਜੁੜੇ 2 ਲੋਕਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਟੈਕਸਾਸ ਦੇ ਡੇਅਰੀ ਫਾਰਮ 'ਚ ਭਿਆਨਕ ਧਮਾਕਾ, 18000 ਗਾਵਾਂ ਦੀ ਮੌਤ

ਮਾਮਲੇ ਦੀ ਜਾਂਚ 'ਚ ਸ਼ਾਮਲ ਦੋਵਾਂ ਵਿਅਕਤੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਸਮਾਚਾਰ ਏਜੰਸੀ 'ਐਸੋਸੀਏਟਿਡ ਪ੍ਰੈੱਸ' ਨਾਲ ਗੱਲ ਕੀਤੀ ਕਿਉਂਕਿ ਉਨ੍ਹਾਂ ਨੂੰ ਇਸ ਬਾਰੇ ਬੋਲਣ ਦਾ ਅਧਿਕਾਰ ਨਹੀਂ ਸੀ। ਨਿਊਯਾਰਕ ਟਾਈਮਜ਼ ਨੇ ਪਹਿਲਾਂ ਐੱਫਬੀਆਈ ਦੀ ਮੈਸੇਚਿਉਸੇਟਸ ਏਅਰ ਨੈਸ਼ਨਲ ਗਾਰਡ ਦੇ ਸਿਪਾਹੀ ਤੋਂ ਪੁੱਛਗਿੱਛ ਕਰਨ ਵਿੱਚ ਦਿਲਚਸਪੀ ਦੀ ਖ਼ਬਰ ਦਿੱਤੀ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News