ਅੱਤਵਾਦ 'ਤੇ ਸਖਤ FATF, ਜਾਰੀ ਕੀਤੇ ਨਿਰਦੇਸ਼

Thursday, Nov 07, 2019 - 05:44 PM (IST)

ਅੱਤਵਾਦ 'ਤੇ ਸਖਤ FATF, ਜਾਰੀ ਕੀਤੇ ਨਿਰਦੇਸ਼

ਪੈਰਿਸ—ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਨੇ ਸਾਰੇ ਮੈਂਬਰੀ ਦੇਸ਼ਾਂ ਨੂੰ ਅੱਤਵਾਦ ਨਾਲ ਸੰਬੰਧਿਤ ਯਾਤਰਾਵਾਂ ਦੇ ਵਿੱਤ ਪੋਸ਼ਣ ਨੂੰ ਅਪਰਾਧਿਕ ਬਣਾਉਣ ਦੀ ਅਪੀਲ ਕੀਤੀ ਹੈ। ਜਾਰੀ ਕੀਤੇ ਗਏ ਨਿਰਦੇਸ਼ਾਂ 'ਚ ਟਾਸਕ ਫੋਰਸ ਨੇ ਮੈਂਬਰੀ ਦੇਸ਼ਾਂ ਨੂੰ ਨਿਰਦੇਸ਼ ਦਿੱਤਾ ਹਨ ਕਿ ਉਹ ਅਪਰਾਧ, ਅਪਰਾਧ ਦੀ ਯੋਜਨਾਬੰਦੀ, ਤਿਆਰੀ ਜਾਂ ਭਾਗੀਦਾਰੀ ਅੱਤਵਾਦੀ ਸਿਖਲਾਈ ਦੇ ਉਦੇਸ਼ ਦੇ ਵਿੱਤ ਪੋਸ਼ਣ ਦਾ ਅਪਰਾਧੀਕਰਨ ਕਰਨ। 

ਪੈਰਿਸ ਸਥਿਤ ਨਿਗਰਾਨੀ ਏਜੰਸੀ ਨੇ ਵੀ ਮੈਂਬਰ ਦੇਸ਼ਾਂ ਨੂੰ ਅੱਤਵਾਦੀ ਵਿੱਤ ਲਈ ਰਣਨੀਤਿਕ ਕਮੀਆਂ ਦੀ ਸਮੱਸਿਆਵਾਂ ਨਾਲ ਨਿਪਟਣ ਲਈ ਪਹਿਚਾਣ ਕਰਨ ਅਤੇ ਉਪਰਾਲੇ ਕਰਨ ਲਈ ਨਿਰਦੇਸ਼ ਦਿੱਤੇ ਹਨ। ਬਿਆਨ ਮੁਤਾਬਕ ਅੱਤਵਾਦੀ ਵਿੱਤ ਪੋਸ਼ਣ ਨਾਲ ਨਿਪਟਣ ਲਈ ਗਲੋਬਲੀ ਸੁਰੱਖਿਆ ਖੇਤਰ ਸਿਰਫ ਉਨੇ ਹੀ ਮਜ਼ਬੂਤ ਹਨ, ਜਿੰਨਾ ਕਿ ਸਭ ਤੋਂ ਕਮਜ਼ੋਰ ਉਪਾਆਂ ਦੇ ਨਾਲ ਅਧਿਕਾਰਤ ਖੇਤਰ।

ਐੱਫ. ਏ. ਟੀ. ਐੱਫ. ਦਾ ਮੁੱਖ ਟੀਚਾ-
ਮੈਂਬਰਾਂ ਨੂੰ ਇਹ ਯਾਦ ਦਿਵਾਉਂਦੇ ਹਾਂ ਕਿ ਐੱਫ. ਏ. ਟੀ. ਐੱਫ ਦਾ ਇੱਕ ਮੁੱਖ ਟੀਚਾ ਆਪਣੇ ਏ. ਐੱਮ. ਐੱਲ ਜਾਂ ਸੀ. ਐੱਫ. ਟੀ. ਸ਼ਾਸਨਾਂ 'ਚ ਮਹੱਤਵਪੂਰਨ ਕਮਜ਼ੋਰੀਆਂ ਦੇ ਨਾਲ ਖੇਤਰਧਿਕਾਰ ਦੀ ਲਗਾਤਾਰ ਪਹਿਚਾਣ ਕਰਨਾ ਹੈ ਅਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਉਨ੍ਹਾਂ ਦੇ ਨਾਲ ਕੰਮ ਕਰਨਾ ਹੈ।

ਅੱਤਵਾਦੀ ਸਮੂਹ ਵੱਖ-ਵੱਖ ਸਾਧਨਾਂ ਰਹੀ ਜੁਟਾ ਰਹੇ ਹਨ ਧਨ-
ਐੱਫ. ਏ. ਟੀ. ਐੱਫ. ਆਪਣੇ ਮੈਂਬਰਾਂ ਨੂੰ ਇਹ ਦੱਸਦੇ ਹਨ ਕਿ ਅੱਤਵਾਦੀ ਅਤੇ ਅੱਤਵਾਦੀ ਸਮੂਹ ਵੱਖ-ਵੱਖ ਸਾਧਨਾਂ ਦੀ ਵਰਤੋਂ ਦੇ ਨਾਲ ਧਨ ਜੁਟਾਉਣਾ ਜਾਰੀ ਰੱਖਦੇ ਹਨ ਅਤੇ ਇਸ ਲਈ ਦੇਸ਼ਾਂ ਨੂੰ ਅੱਤਵਾਦੀ ਵਿੱਤ ਪੋਸ਼ਣ ਨਾਲ ਹੋਣ ਵਾਲੇ ਜ਼ੋਖਿਮਾਂ ਨੂੰ ਸਮਝਾਉਣ ਅਤੇ ਇਸ ਦੇ ਸਾਰੇ ਪਹਿਲੂਆਂ ਲਈ ਨੀਤੀਗਤ ਪ੍ਰਤੀਕਿਰਿਆਵਾਂ ਨੂੰ ਵਿਕਸਿਤ ਕਰਨ ਲਈ ਇਸ ਨੂੰ ਪਹਿਲ ਦੇਣੀ ਚਾਹੀਦੀ ਹੈ। ਐੱਫ. ਏ. ਟੀ. ਐੱਫ ਨੇ ਸਾਰੀਆਂ ਅਦਾਲਤਾਂ ਦੇ ਸੰਗਠਨ ਦੇ ਖੇਤਰੀ ਨਿਗਮ ਅਤੇ ਸੰਯੁਕਤ ਰਾਸ਼ਟਰ ਵਰਗੇ ਹੋਰ ਮੁੱਖ ਸਹਿਯੋਗੀਆਂ ਦੇ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ। ਅੱਤਵਾਦ ਦੇ ਖਤਰੇ ਲਈ ਤਬਦੀਲ ਹੋ ਰਹੀ ਕੁਦਰਤ ਨੂੰ ਰੇਖਾਂਕਿਤ ਕਰਦੇ ਹੋਏ, ਐੱਫ. ਏ. ਟੀ. ਐੱਫ ਨੇ ਮੈਂਬਰਾਂ ਤੋਂ ਅੱਤਵਾਦੀ ਵਿੱਤ ਪੋਸ਼ਣ ਜ਼ੋਖਿਮਾਂ ਨੂੰ ਸਮਝਾਉਣ ਲਈ ਅਪੀਲ ਕੀਤੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਜ਼ੋਖਿਮ ਦੀ ਸਮਝ, ਨਿਆਂ ਅਧਿਕਾਰੀਆਂ ਦੇ ਅੱਤਵਾਦ ਵਿਰੋਧੀ ਵਿੱਤ ਪੋਸ਼ਣ ਸ਼ਾਸਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਕਿਉਂਕਿ ਜ਼ੋਖਿਮਾਂ ਨੂੰ ਸਮਝਾਉਣ ਨਾਲ ਦੇਸ਼ਾਂ ਨੂੰ ਅੱਤਵਾਦੀ ਵਿੱਤ ਪੋਸ਼ਣ ਦਾ ਪਤਾ ਲਗਾਉਣ ਜਾਂ ਰੋਕਣ ਲਈ ਸਰੋਤਾਂ ਦੀ ਵੰਡ ਕਰਨ ਦੀ ਆਗਿਆ ਮਿਲਦੀ ਹੈ।


author

Iqbalkaur

Content Editor

Related News