ਕੈਨੇਡਾ ''ਚ ਨਹੀਂ ਰੁਕ ਰਹੀ ਗੈਂਗਵਾਰ, ਇਕ ਹੋਰ ਪੰਜਾਬੀ ਦਾ ਕਤਲ

Thursday, Jan 14, 2021 - 10:00 AM (IST)

ਓਟਾਵਾ- ਕੈਨੇਡਾ ਵਿਚ ਪੁਲਸ ਲਈ ਸਭ ਤੋਂ ਵੱਡੀ ਚੁਣੌਤੀ ਨਸ਼ਿਆਂ ਅਤੇ ਗੈਂਗਵਾਰਾਂ ਨੂੰ ਕਾਬੂ ਕਰਨਾ ਹੈ। ਆਏ ਦਿਨ ਇੱਥੇ ਗੈਂਗਵਾਰ ਵਿਚ ਲੋਕਾਂ ਦੇ ਕਤਲ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਬਹੁਤ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਗੈਂਗਵਾਰਾਂ ਵਿਚ ਕਈ ਪੰਜਾਬੀ ਨੌਜਵਾਨ ਵੀ ਸ਼ਾਮਲ ਹਨ। ਗਲੋਬਲ ਨਿਊਜ਼ ਸੀ. ਏ. ਦੀ ਰਿਪੋਰਟ ਮੁਤਾਬਕ ਬੀਤੇ ਦਿਨੀਂ ਇੱਥੇ ਗੈਂਗਸਟਰਾਂ ਦਾ ਸਾਥੀ ਰਿਹਾ 28 ਸਾਲਾ ਦਿਲਰਾਜ ਜੌਹਲ ਦਾ ਕਤਲ ਕਰ ਦਿੱਤਾ ਗਿਆ ਹੈ। 

ਸੀ. ਟੀ. ਵੀ. ਨਿਊਜ਼ ਦੀ ਖ਼ਬਰ ਮੁਤਾਬਕ ਦਿਲਰਾਜ ਦਾ ਸ਼ਨੀਵਾਰ ਰਾਤ 12 ਕੁ ਵਜੇ ਰਿਚਮੰਡ ਲੈਨਜ਼ਡਾਊਨ ਰੋਡ ਦੇ 8100 ਬਲਾਕ ਵਿਚ ਸਥਿਤ ਘਰ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਹ ਕਿਸੇ ਹੋਰ ਗੈਂਗ ਨਾਲ ਜੁੜਿਆ ਸੀ ਤੇ ਫਿਰ ਇਸ ਨੇ ਕਿਸੇ ਹੋਰ ਗੈਂਗ ਨਾਲ ਦੋਸਤੀ ਕਰ ਲਈ ਸੀ ਤੇ ਦੁਸ਼ਮਣੀ ਕਾਰਨ ਉਸ ਦਾ ਕਤਲ ਕੀਤਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਸਰਜੈਂਟ ਫਰੈਂਕ ਜੰਗ ਨੇ ਦੱਸਿਆ ਕਿ ਅਜਿਹੀਆਂ ਵਾਰਦਾਤਾਂ ਸਾਡੇ ਸਮਾਜ ਉੱਤੇ ਬੁਰਾ ਪ੍ਰਭਾਵ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਸੰਬਰ ਦੇ ਮੱਧ ਤੋਂ ਹੁਣ ਤੱਕ ਗੈਂਗਵਾਰ ਦੀਆਂ 6 ਵਾਰਦਾਤਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਮਾਪਿਆਂ ਨੂੰ ਵੀ ਕਿਹਾ ਕਿ ਜੇਕਰ ਉਨ੍ਹਾਂ ਦਾ ਬੱਚਾ 60 ਹਜ਼ਾਰ ਡਾਲਰ ਦੀ ਐੱਸ. ਯੂ. ਵੀ. ਗੱਡੀ ਲੈ ਕੇ ਘਰ ਆਉਂਦਾ ਹੈ ਤਾਂ ਆਪਣੇ ਆਪ ਹੀ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਕੰਮ ਨਹੀਂ ਕਰ ਰਿਹਾ। ਇਸ ਲਈ ਉਸ ਕੋਲੋਂ ਇਸ ਸਬੰਧੀ ਪ੍ਰਸ਼ਨ ਪੁੱਛੋ ਤੇ ਜਾਂਚ-ਪੜਤਾਲ ਕਰਦੇ ਰਹੋ ਕਿ ਉਸ ਦੀ ਦੋਸਤੀ ਕਿਨ੍ਹਾਂ ਨਾਲ ਹੈ ਤੇ ਉਹ ਕੀ ਕਰਦਾ ਹੈ। 

ਇਹ ਵੀ ਪੜ੍ਹੋ- ਟਰੰਪ ਖ਼ਿਲਾਫ਼ ਹੇਠਲੇ ਸਦਨ ਵਿਚ ਮਹਾਂਦੋਸ਼ ਮਤਾ ਪਾਸ, ਹੁਣ ਸੈਨੇਟ ਦੇ ਹੱਥ ਡੋਰ
ਉਨ੍ਹਾਂ ਦੱਸਿਆ ਕਿ ਦੋ ਹਫ਼ਤੇ ਪਹਿਲਾਂ 19 ਸਾਲਾ ਹਰਮਨ ਸਿੰਘ ਢੇਸੀ ਅਤੇ ਇਕ 14 ਸਾਲਾ ਮੁੰਡੇ ਦਾ ਕਤਲ ਹੋਇਆ। ਇਸ ਦੇ ਬਾਅਦ 6 ਜਨਵਰੀ ਨੂੰ ਗੈਂਗਸਟਰ ਗੈਰੀ ਕੰਗ ਦਾ ਉਸ ਦੇ ਘਰ ਵਿਚ ਕਤਲ ਹੋਇਆ ਤੇ ਫਿਰ 29 ਸਾਲਾ ਅਨੀਸ ਮਹਿਮੂਦ ਦਾ ਰਿਚਮੰਡ ਵਿਚ ਕਤਲ ਹੋਇਆ। ਤਾਜ਼ਾ ਮਾਮਲਾ ਦਿਲਰਾਜ ਜੌਹਲ ਨਾਲ ਸਬੰਧਤ ਹੈ। ਇਸ ਲਈ ਗੈਂਗਵਾਰ ਰੋਕਣ ਲਈ ਮਾਪਿਆਂ ਨੂੰ ਆਪਣੇ ਬੱਚਿਆਂ 'ਤੇ ਵਧੇਰੇ ਨਜ਼ਰ ਰੱਖਣ ਦੀ ਜ਼ਰੂਰਤ ਹੈ। 
 

► ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


Lalita Mam

Content Editor

Related News