ਕਿਸਾਨ ਅੰਦੋਲਨ ਦਾ ਸੇਕ ਪੁੱਜਾ ਸੰਯੁਕਤ ਰਾਸ਼ਟਰ ਦੇ ਵਿਹੜੇ
Monday, Dec 14, 2020 - 10:38 AM (IST)

ਮਿਲਾਨ, (ਸਾਬੀ ਚੀਨੀਆ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਦੇ ਰੋਸ ਵਜੋ ਸ਼ੁਰੂ ਹੋਏ ਕਿਸਾਨ ਅੰਦੋਲਨ ਦਾ ਸੇਕ ਵਿਦੇਸ਼ਾਂ ਤੱਕ ਪੁੱਜ ਚੁੱਕਿਆ ਹੈ। ਦੁਨੀਆ ਦੇ ਕਈ ਦੇਸ਼ਾਂ ਵਿਚ ਰੋਸ ਮੁਜਾਹਰੇ ਹੋਏ ਰਹੇ ਹਨ, ਇਸੇ ਤਰਾਂ ਇਟਲੀ, ਸਵਿਟਜਲੈਂਡ, ਜਰਮਨੀ ਅਤੇ ਯੂਰਪ ਦੇ ਹੋਰ ਦੇਸ਼ਾਂ ਦੇ ਕਿਸਾਨ ਸਮਰਥਕਾਂ ਨੇ ਸੰਯੁਕਤ ਰਾਸ਼ਟਰ ( ਯੂ. ਐੱਨ.ਓ. ) ਦੇ ਦਫ਼ਤਰ ਅੱਗੇ ਰੋਸ ਮੁਜਾਹਰਾ ਕਰਕੇ ਕਿਸਾਨਾਂ ਨੂੰ ਉਜਾੜੇ ਤੋਂ ਬਚਾਉਣ ਲਈ ਮੰਗਾਂ ਰੱਖੀਆਂ ਹਨ।
ਇਸ ਸਮੇ ਆਪਣੀ ਗੱਲ ਰੱਖਦਿਆਂ ਰਾਜਵਿੰਦਰ ਸਿੰਘ, ਮੈਡਮ ਗੁਰਵਿੰਦਰ ਰੰਧਾਵਾ,ਦਿਲਬਾਗ ਸਿੰਘ ,ਵਿਕਰਮਜੀਤ ਸਿੰਘ, ਸੱਬੋ ਬੋਪਾਰਾਏ,ਨਵਜੋਤ ਪਰਾਗ , ਨੇ ਕਿਸਾਨਾਂ ਵਲੋਂ ਅੰਦੋਲਨ ਦਾ ਸਮਰਥਨ ਕੀਤਾ। ਦੱਸਣਯੋਗ ਹੈ ਕਿ ਮੁਜਾਹਰੇ ਦੀ ਕਾਮਯਾਬੀ ਲਈ ਇਟਲੀ ਤੋਂ ਸੁਖਚੈਨ ਸਿੰਘ ਮਾਨ, ਸੰਦੀਪ ਗਿੱਲ, ਹੈਪੀ ਮੱਲਪੁਰ, ਦਇਆ ਨੰਦ ਸਿੰਘ ਰੋਮ, ਤਰਲੋਚਨ ਸਿੰਘ ਰੋਮ, ਰਾਜੂ ਕਾਸਤੀਲੈਓ ਆਦਿ ਵੀ ਕਾਫਲਿਆਂ ਦੇ ਰੂਪ ਵਿਚ ਪੁੱਜੇ। ਇਸ ਮੌਕੇ ਵੱਡੀ ਗਿਣਤੀ ਵਿਚ ਬੀਬੀਆਂ ਵੀ ਕਿਸਾਨਾਂ ਦਾ ਸਮਰਥਨ ਕਰਨ ਲਈ ਅੱਗੇ ਆਈਆਂ।