ਕਿਸਾਨ ਸੜਕਾਂ ’ਤੇ : ਯੂਰਪੀਅਨ ਯੂਨੀਅਨ ਦੇ ਮੁੱਖ ਦਫ਼ਤਰ ਵਿਖੇ ਵੀ ਦਿਸਿਆ ਦਿੱਲੀ ਦੀ ‘ਸਰਹੱਦ’ ਵਾਂਗ ਨਜ਼ਾਰਾ

Tuesday, Feb 27, 2024 - 09:43 AM (IST)

ਕਿਸਾਨ ਸੜਕਾਂ ’ਤੇ : ਯੂਰਪੀਅਨ ਯੂਨੀਅਨ ਦੇ ਮੁੱਖ ਦਫ਼ਤਰ ਵਿਖੇ ਵੀ ਦਿਸਿਆ ਦਿੱਲੀ ਦੀ ‘ਸਰਹੱਦ’ ਵਾਂਗ ਨਜ਼ਾਰਾ

ਬ੍ਰਸੇਲਜ਼ (ਭਾਸ਼ਾ)- ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਕਾਰਨ ਭਾਰਤ ਦੀ ਰਾਜਧਾਨੀ ਦਿੱਲੀ ਦੀ ਸਰਹੱਦ ’ਤੇ ਜੋ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ, ਉਹੀ ਨਜ਼ਾਰਾ ਯੂਰਪੀਅਨ ਯੂਨੀਅਨ (ਈ. ਯੂ.) ਦੇ ਮੁੱਖ ਦਫ਼ਤਰ ਵਿਖੇ ਵੀ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਮਰੀਅਮ ਨਵਾਜ਼ ਨੇ ਲਹਿੰਦੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣ ਰਚਿਆ ਇਤਿਹਾਸ

PunjabKesari

ਨੌਕਰਸ਼ਾਹੀ ਅਤੇ ਸਸਤੇ ਦਰਾਮਦ ਉਤਪਾਦਾਂ ਦੀ ਮੁਕਾਬਲੇਬਾਜ਼ੀ ਤੋਂ ਨਾਰਾਜ਼ ਕਿਸਾਨ ਤਾਜ਼ਾ ਸ਼ਕਤੀ ਪ੍ਰਦਰਸ਼ਨ ਲਈ ਸੈਂਕੜੇ ਟ੍ਰੈਕਟਰ ਲੈ ਕੇ ਬ੍ਰਸੇਲਜ਼ ਪਹੁੰਚ ਗਏ, ਜਿਥੇ ਸਥਿਤ ਯੂਰਪੀਅਨ ਯੂਨੀਅਨ ਦੇ ਮੁੱਖ ਦਫ਼ਤਰ ’ਚ ਇਸ ਦੇ ਮੈਂਬਰ ਦੇਸ਼ਾਂ ਦੇ ਖੇਤੀਬਾੜੀ ਮੰਤਰੀ ਮੀਟਿੰਗ ਲਈ ਇਕੱਠੇ ਹੋ ਰਹੇ ਸਨ। ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਸੋਮਵਾਰ ਨੂੰ ਈ.ਯੂ. ਮੁੱਖ ਦਫ਼ਤਰ ਨੂੰ ਕੰਕਰੀਟ ਦੇ ਬੈਰੀਕੇਡਸ ਅਤੇ ਕੰਡਿਆਲੀ ਤਾਰ ਨਾਲ ਘੇਰ ਲਿਆ ਗਿਆ। ਯੂਰਪੀਅਨ ਕੌਂਸਲ ਦੀ ਇਮਾਰਤ ਦੇ ਮੁੱਖ ਪ੍ਰਵੇਸ਼ ਸਥਾਨਾਂ ’ਤੇ ਲਗਾਏ ਗਏ ਬੈਰੀਕੇਡਾਂ ਨੇੜੇ ਦੰਗਾ ਰੋਕੂ ਪੁਲਸ ਨੇ ਗਸ਼ਤ ਜਾਰੀ ਰੱਖੀ। ਮੁੱਖ ਦਫ਼ਤਰ ਵਿਚ ਯੂਰਪੀ ਸੰਘ ਦੇ 27 ਮੈਂਬਰ ਦੇਸ਼ਾਂ ਦੇ ਖੇਤੀਬਾੜੀ ਮੰਤਰੀ ਇਕੱਠੇ ਹੋ ਰਹੇ ਸਨ।

ਇਹ ਵੀ ਪੜ੍ਹੋ: ਪਤੀ ਦੀ ਲਾਸ਼ ਨਾਲ ਜਹਾਜ਼ 'ਚ ਸਫ਼ਰ ਕਰਦੀ ਰਹੀ ਪਤਨੀ, ਨਹੀਂ ਲੱਗੀ ਮੌਤ ਦੀ ਭਿਣਕ

PunjabKesari

ਝੰਡਿਆਂ ਅਤੇ ਬੈਨਰਾਂ ਨਾਲ ਸਜੇ ਸੈਂਕੜੇ ਟਰੈਕਟਰ ਕਤਾਰਾਂ ’ਚ ਖੜ੍ਹੇ ਸਨ, ਜਿਸ ਨਾਲ ਸ਼ਹਿਰ ਦੀ ਆਵਾਜਾਈ ਵਿਚ ਵਿਘਨ ਪਿਆ। ਇਕ ਪ੍ਰਦਰਸ਼ਨਕਾਰੀ ਨੇ ਕਿਹਾ, ‘ਖੇਤੀ, ਇਕ ਬੱਚੇ ਦੇ ਰੂਪ ਵਿਚ ਤੁਸੀਂ ਇਸ ਦਾ ਸੁਪਨਾ ਦੇਖਦੇ ਹੋ ਪਰ ਇਕ ਬਾਲਗ ਵਜੋਂ ਤੁਸੀਂ ਇਸ ਦੇ ਕਾਰਨ ਮਰ ਜਾਂਦੇ ਹੋ।’ ਕਿਸਾਨਾਂ ਨੇ ਯੂਰਪੀਅਨ ਕੌਂਸਲ ਦੀ ਇਮਾਰਤ ਤੋਂ ਕੁਝ ਸੌ ਮੀਟਰ ਦੀ ਦੂਰੀ ’ਤੇ ਟਰਾਲੇ ’ਚ ਲੱਦੇ ਟਾਇਰਾਂ ਨੂੰ ਸੁੱਟ ਦਿੱਤਾ ਪਰ ਪੁਲਸ ਨੇ ਕਿਸਾਨਾਂ ਵੱਲੋਂ ਟਾਇਰਾਂ ਦੇ ਢੇਰ ਨੂੰ ਅੱਗ ਲਾਉਣ ਤੋਂ ਪਹਿਲਾਂ ਹੀ ਪਾਣੀ ਦੀ ਵਾਛੜ ਕਰ ਦਿੱਤੀ। ਇਸੇ ਮਹੀਨੇ ਦੀ ਸ਼ੁਰੂਆਤ ਵਿਚ ਅਜਿਹਾ ਹੀ ਇਕ ਪ੍ਰਦਰਸ਼ਨ ਹਿੰਸਕ ਹੋ ਗਿਆ ਸੀ, ਜਦੋਂ ਕਿਸਾਨਾਂ ਨੇ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਦੇ ਇਕ ਸੰਮੇਲਨ ਨੇੜੇ ਘਾਹ ਨੂੰ ਸਾੜ ਦਿੱਤਾ ਅਤੇ ਪੁਲਸ ’ਤੇ ਅੰਡੇ ਅਤੇ ਪਟਾਕੇ ਸੁੱਟੇ ਸਨ। ਉੱਤਰੀ ਬੈਲਜੀਅਮ ਦੇ ਗੇਂਟ ਖੇਤਰ ਦੇ ਇਕ ਕਿਸਾਨ ਮੈਰੀਕੇ ਵੈਨ ਡੀ ਵਿਵੇਰੇ ਨੇ ਕਿਹਾ, ‘ਸਾਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।’

PunjabKesari

ਇਹ ਵੀ ਪੜ੍ਹੋ: ਔਰਤ ਨੂੰ ਡਿਜੀਟਲ ਪ੍ਰਿੰਟ ਵਾਲੇ ਕੱਪੜੇ ਪਾਉਣੇ ਪਏ ਭਾਰੀ, ਲੋਕਾਂ ਨੇ ਕੀਤੀ ਜਾਨੋਂ ਮਾਰਨ ਦੀ ਕੋਸ਼ਿਸ਼ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News