ਅਮਰੀਕਾ ਦੇ ਪ੍ਰਸਿੱਧ ਗਾਇਕ ਇਡ ਸ਼ੀਰਨ ਹੋਏ ਕੋਰੋਨਾ ਪਾਜ਼ੇਟਿਵ

Monday, Oct 25, 2021 - 10:52 PM (IST)

ਅਮਰੀਕਾ ਦੇ ਪ੍ਰਸਿੱਧ ਗਾਇਕ ਇਡ ਸ਼ੀਰਨ ਹੋਏ ਕੋਰੋਨਾ ਪਾਜ਼ੇਟਿਵ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਪ੍ਰਸਿੱਧ ਗਾਇਕ ਤੇ ਗੀਤਕਾਰ ਇਡ ਸ਼ੀਰਨ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਇਸ ਸਬੰਧੀ ਸ਼ੀਰਨ ਨੇ ਐਤਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਕਿ ਉਸਨੇ ਕੋਵਿਡ-19 ਲਈ ਪਾਜ਼ੇਟਿਵ ਟੈਸਟ ਕੀਤਾ ਹੈ। ਇਸ ਗਾਇਕ ਦੀ ਇੰਸਟਾਗ੍ਰਾਮ ਪੋਸਟ ਅਨੁਸਾਰ ਉਹ ਪਾਜ਼ੇਟਿਵ ਟੈਸਟ ਕਰਨ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਇਕਾਂਤਵਾਸ ਹੋਣ ਦੇ ਨਾਲ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਿਹਾ ਹੈ। 

ਇਹ ਖ਼ਬਰ ਪੜ੍ਹੋ- ਘੁੜਸਵਾਰੀ : ਮੇਜਰ ਦੀਪਾਂਸ਼ੂ ਨੇ ਟ੍ਰਾਇਲ ਜਿੱਤ ਕੇ ਏਸ਼ੀਆਈ ਖੇਡਾਂ ਲਈ ਕੀਤਾ ਕੁਆਲੀਫਾਈ


ਇਸਦੇ ਇਲਾਵਾ ਸ਼ੀਰਨ ਨੇ ਹੁਣ ਘਰ ਤੋਂ ਇੰਟਰਵਿਊਜ਼ ਅਤੇ ਹੋਰ ਕੰਮ ਕਰਨ ਦੀ ਯੋਜਨਾ ਬਣਾਈ ਹੈ। ਸ਼ੀਰਨ ਨੇ ਇਸ ਸਮੱਸਿਆ ਕਰਕੇ ਆਪਣੇ ਨਾਲ ਸਬੰਧਿਤ ਕਿਸੇ ਕੰਮ ਦੇ ਨਾ ਹੋਣ ਕਰਕੇ ਮੁਆਫੀ ਵੀ ਮੰਗੀ ਹੈ ਅਤੇ ਇਸਦੇ ਨਾਲ ਹੀ ਲੋਕਾਂ ਨੂੰ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਸਾਵਧਾਨੀਆਂ ਵਰਤਣ ਦੀ ਵੀ ਅਪੀਲ ਕੀਤੀ ਹੈ।

ਇਹ ਖ਼ਬਰ ਪੜ੍ਹੋ- ਲਖਨਊ ਤੇ ਅਹਿਮਦਾਬਾਦ ਹੋਣਗੀਆਂ IPL ਦੀਆਂ 2 ਨਵੀਂਆਂ ਟੀਮਾਂ, ਇੰਨੇ ਕਰੋੜ 'ਚ ਵਿਕੀਆਂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News