ਸਕੂਲੀ ਹਮਲੇ ਦੀ ਜਾਂਚ ਕਰਾਉਣ ਲਈ ਪੀੜਤਾਂ ਦੇ ਪਰਿਵਾਰ ਵਾਲਿਆਂ ਨੇ ਕੀਤੀ UN ਨੂੰ ਮੰਗ
Sunday, May 16, 2021 - 11:01 PM (IST)

ਕਾਬੁਲ - ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਨੇੜੇ ਸਥਿਤ ਸਇਦ ਅਲ ਸ਼ੁਹਾਦਾ ਸਕੂਲ ਵਿਚ 8 ਮਈ ਨੂੰ ਹੋਏ ਧਮਾਕੇ ਦੀ ਘਟਨਾ ਵਿਚ ਪੀੜਤ ਲੋਕਾਂ ਦੇ ਪਰਿਵਾਰ ਵਾਲਿਆਂ ਨੇ ਘਟਨਾ ਦੀ ਜਾਂਚ ਸੰਯੁਕਤ ਰਾਸ਼ਟਰ (ਯੂ. ਐੱਨ.) ਤੋਂ ਕਰਾਉਣ ਅਤੇ ਸਕੂਲ ਦੇ ਵਿਦਿਆਰਥੀਆਂ ਲਈ ਸਮੁੱਚੀ ਸੁਰੱਖਿਆ ਯੋਜਨਾ ਬਣਾਉਣ ਦੀ ਮੰਗ ਕੀਤੀ ਹੈ।
ਬੀਤੀ 8 ਮਈ ਨੂੰ ਹੋਏ ਇਸ ਧਮਾਕੇ ਵਿਚ 80 ਤੋਂ ਵਧ ਲੋਕ ਮਾਰੇ ਗਏ ਸਨ ਜਿਨ੍ਹਾਂ ਵਿਚ ਸਾਰੀਆਂ ਵਿਦਿਆਰਥਣਾਂ ਸਨ। ਪਰਿਵਾਰ ਵਾਲਿਆਂ ਨੇ ਮਰਨ ਵਾਲਿਆਂ ਦੀ ਗਿਣਤੀ 90 ਦੱਸੀ ਹੈ ਅਤੇ 240 ਤੋਂ ਵਧੇਰੇ ਜ਼ਖਮੀ ਹੋਏ ਜੋ ਸਭ ਵਿਦਿਆਰਥੀ ਹੀ ਸਨ। ਹਾਲਾਂਕਿ ਇਸ ਧਮਾਕੇ ਦੀ ਜ਼ਿੰਮੇਵਾਰ ਅਜੇ ਤੱਕ ਕਿਸੇ ਗਰੁੱਪ ਵਲੋਂ ਨਹੀਂ ਗਈ ਪਰ ਲੋਕਾਂ ਵੱਲੋਂ ਸ਼ੱਕ ਇਹ ਹੀ ਜਤਾਇਆ ਜਾ ਰਿਹਾ ਹੈ ਕਿ ਇਸ ਪਿੱਛੇ ਤਾਲਿਬਾਨ ਦਾ ਹੱਥ ਹੋ ਸਕਦਾ ਹੈ ਕਿਉਂਕਿ ਇਹ ਹਮਲਾ ਉਸ ਵੇਲੇ ਹੋਇਆ ਜਦ ਇਕ ਦਿਨ ਪਹਿਲਾਂ ਹੀ ਅਮਰੀਕੀ ਫੌਜੀਆਂ ਦਾ ਪਹਿਲਾਂ ਗਰੁੱਪ ਅਮਰੀਕਾ ਲਈ ਰਵਾਨਾ ਹੋਇਆ ਸੀ।