ਚੂਹਿਆਂ ਦੇ ਕਹਿਰ ਕਾਰਨ ਜਾਪਾਨ ਦੀ ਸਭ ਤੋਂ ਵੱਡੀ ਮੱਛੀ ਮਾਰਕੀਟ ਕੱਲ ਤੋਂ ਬੰਦ

Friday, Oct 05, 2018 - 07:39 PM (IST)

ਚੂਹਿਆਂ ਦੇ ਕਹਿਰ ਕਾਰਨ ਜਾਪਾਨ ਦੀ ਸਭ ਤੋਂ ਵੱਡੀ ਮੱਛੀ ਮਾਰਕੀਟ ਕੱਲ ਤੋਂ ਬੰਦ

ਟੋਕੀਓ— ਜਾਪਾਨ ਦੇ ਤੋਯੋਸੂ ਸ਼ਹਿਰ 'ਚ ਵਿਸ਼ਵ ਦੀ ਮਸ਼ਹੂਰ ਸੁਕੁਜੀ ਮੱਛੀ ਮਾਰਕੀਟ ਸ਼ਨੀਵਾਰ ਨੂੰ ਬੰਦ ਹੋਣ ਜਾ ਰਹੀ ਹੈ। ਸਰਕਾਰ ਨੇ ਚੂਹਿਆਂ ਨੂੰ ਮਾਰਨ ਲਈ ਜੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਸਾਲ 83 ਸਾਲ ਪੁਰਾਣੇ ਦੁਨੀਆ ਦੇ ਸਭ ਤੋਂ ਵੱਡੇ ਮੱਛੀ ਮਾਰਕੀਟ 'ਚ ਹਰ ਦਿਨ 1 ਕਰੋੜ 40 ਲੱਖ ਦਾ ਕਾਰੋਬਾਰ ਹੁੰਦਾ ਹੈ ਤੇ ਇਸ 'ਚ 400 ਤਰ੍ਹਾਂ ਦੇ ਸਮੁੰਦਰੀ ਫੁੱਡ ਮਿਲਦੇ ਹਨ। ਬਾਜ਼ਾਰ ਨੂੰ ਪੰਜ ਦਿਨਾਂ ਲਈ ਕੀਤੇ ਹੋਰ ਸ਼ਿਫਟ ਕੀਤਾ ਜਾਵੇਗਾ ਤਾਂਕਿ ਤੋਯੋਸੂ ਦੇ ਇਸ ਬਾਜ਼ਾਰ ਨੂੰ ਨਵਾਂ ਰੂਪ ਦਿੱਤਾ ਜਾ ਸਕੇ।
Image result for Famed Tsukiji fish market uneasy over move to new site
ਬਾਜ਼ਾਰ ਦੇ ਬੰਦ ਹੋਣ ਤੋਂ ਬਾਅਦ ਉਥੇ ਮੱਛੀਆਂ ਨੂੰ ਕੱਟਣ ਤੋਂ ਬਾਅਦ ਬੱਚਿਆ ਹਿੱਸਾ ਖਾਣ ਵਾਲੇ ਚੂਹੇ ਇੱਧਰ ਉੱਧਰ ਭੱਜਣਗੇ, ਜਿਸ ਨਾਲ ਕਿ ਨੇੜਲੀਆਂ ਦੁਕਾਨਾਂ ਨੂੰ ਖਤਰਾ ਪੈਦਾ ਹੋ ਗਿਆ ਹੈ। 11 ਅਕਤੂਬਰ ਨੂੰ ਬਾਜ਼ਾਰ ਨੂੰ ਮੁੜ ਖੋਲ੍ਹ ਦਿੱਤਾ ਜਾਵੇਗਾ। ਉਥੋਂ ਚੂਹਿਆਂ ਨੂੰ ਨਿਕਲਣ ਤੋਂ ਰੋਕਣ ਲਈ ਟੋਕੀਓ ਦੇ ਅਧਿਕਾਰੀ ਹੋਰ ਲੋਕਾਂ ਦੀ ਸਹਾਇਤਾ ਨਾਲ ਪਾਇਪਾਂ ਤੇ ਸੀਵਰ ਤੋਂ ਬਾਹਰ ਨਿਕਲਣ ਦੇ ਰਾਹ ਬੰਦ ਕਰਨ ਦੀ ਤਿਆਰੀ 'ਚ ਲੱਗੇ ਹੋਏ ਹਨ। ਬਾਜ਼ਾਰ ਨੂੰ ਤੋੜਨ ਤੋਂ ਪਹਿਲਾਂ ਉਸ ਸਥਾਨ 'ਤੇ 10 ਫੁੱਟ ਲੰਬੀ ਸਟੀਲ ਦੀ ਕੰਧ ਬਣਾਈ ਜਾਵੇਗੀ ਤੇ ਚੂਹਿਆਂ ਨੂੰ ਪਿੰਜਰਿਆਂ 'ਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਨ੍ਹਾਂ ਨੂੰ ਕੈਦ ਕਰਨ ਲਈ 40 ਹਜ਼ਾਰ ਪਿੰਜਰੇ ਲਗਾਏ ਜਾਣਗੇ ਤੇ ਨਾਲ ਹੀ ਇਨ੍ਹਾਂ ਨੂੰ ਮਾਰਨ ਲਈ 30 ਕਿਲੋਗ੍ਰਾਮ ਜ਼ਹਿਰ ਦਾ ਇਸਤੇਮਾਲ ਕੀਤਾ ਜਾਵੇਗਾ। ਬਾਜ਼ਾਰ ਦੇ ਨੇੜਲੇ ਰੇਸਤਰਾਂ ਤੇ ਬਾਰ ਮੈਨੇਜਰਾਂ ਨੂੰ ਚੂਹਿਆਂ ਦੇ ਆਉਣ ਦੇ ਖਦਸ਼ੇ ਨੂੰ ਲੈ ਕੇ ਰੈੱਡ ਅਲਰਟ 'ਤੇ ਰੱਖਿਆ ਗਿਆ ਹੈ।


Related News