ਫੇਸਬੁੱਕ ਲਾਈਵ ''ਤੇ ਗਲਤੀ ਨਾਲ ਲੱਗਾ ਕੈਟ ਫਿਲਟਰ, ਬਿੱਲੀ ਬਣੇ ਪਾਕਿ ਮੰਤਰੀ
Saturday, Jun 15, 2019 - 05:36 PM (IST)

ਲਾਹੌਰ (ਏਜੰਸੀ)- ਸੋਸ਼ਲ ਮੀਡੀਆ 'ਤੇ ਇਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿਚ ਪਾਕਿਸਤਾਨ ਦੇ ਇਕ ਮੰਤਰੀ ਬਿੱਲੀ ਦੇ ਮਾਸਕ ਦੇ ਨਾਲ ਨਜ਼ਰ ਆ ਰਿਹਾ ਹੈ। ਦਰਅਸਲ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਫੇਸਬੁੱਕ ਲਾਈਵ ਵਿਚ ਗਲਤੀ ਨਾਲ ਕੈਟ ਫਿਲਟਰ ਲੱਗ ਜਾਣ ਨਾਲ ਮੰਤਰੀ ਬਿੱਲੀ ਵਾਂਗ ਨਜ਼ਰ ਆਉਣ ਲੱਗੇ। ਲਾਈਵ ਤੋਂ ਬਾਅਦ ਮੰਤਰੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ ਅਤੇ ਲੋਕ ਕਈ ਤਰ੍ਹਾਂ ਦੇ ਕੁਮੈਂਟ ਕਰਨ ਲੱਗੇ। ਇਕ ਖਬਰ ਮੁਤਾਬਕ ਖੈਬਰ ਪਖਤੂਨਖਵਾ ਸੂਬੇ ਦੇ ਸੂਚਨਾ ਮੰਤਰੀ ਸ਼ੌਕਤ ਯੂਸੁਫਜ਼ਈ ਅਤੇ ਉਨ੍ਹਾਂ ਦੇ ਮੰਤਰੀਆਂ ਦੇ ਬਿੱਲੀ ਦੇ ਕੰਨ ਅਤੇ ਮੂਛ ਲੱਗੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ।
ਇਹ ਪ੍ਰੈਸ ਕਾਨਫਰੰਸ ਸੂਬਾ ਵਿਧਾਨ ਸਭਾ ਦੇ ਹਾਲ ਹੀ ਵਿਚ ਲਏ ਗਏ ਫੈਸਲਿਆਂ ਬਾਰੇ ਸੀ ਪਰ ਗਲਤੀ ਨਾਲ ਕੈਟ ਫਿਲਟਰ ਲੱਗ ਜਾਣ ਕਾਰਨ ਇੰਟਰਨੈੱਟ 'ਤੇ ਇਨ੍ਹਾਂ ਮੰਤਰੀਆਂ ਦੀਆਂ ਤਸਵੀਰਾਂ ਵਿਚ ਲੋਕ ਜ਼ਿਆਦਾ ਦਿਲਚਸਪੀ ਲੈ ਰਹੇ ਹਨ। ਟਵਿੱਟਰ 'ਤੇ ਇਕ ਯੂਜ਼ਰ ਨੇ ਯੂਸੁਫਜ਼ਈ ਬਾਰੇ ਕਿਹਾ ਕਿ ਉਹ ਬਿੱਲੀ ਦੇ ਕੰਨ ਵਾਲੀ ਤਸਵੀਰ ਦੇ ਨਾਲ ਕਾਫੀ ਕਿਊਟ ਨਜ਼ਰ ਆ ਰਹੇ ਹਨ।