‘ਵੈਗਨਰ ਗਰੁੱਪ’ ਦੀ ਬਗਾਵਤ ਅਸਫ਼ਲ ਹੋਣ ਤੋਂ ਬਾਅਦ ਰੂਸੀ ਰਾਜਦੂਤ ਚੀਨ ਪੁੱਜੇ

Monday, Jun 26, 2023 - 02:15 AM (IST)

ਤਾਈਪੇ (ਤਾਇਵਾਨ) (ਭਾਸ਼ਾ)-ਵੈਗਨਰ ਗਰੁੱਪ ਦੀ ਬਗਾਵਤ ਅਸਫਲ ਹੋਣ ਤੋਂ ਇਕ ਦਿਨ ਬਾਅਦ ਐਤਵਾਰ ਨੂੰ ਰੂਸ ਦੇ ਸੀਨੀਅਰ ਰਾਜਦੂਤ ਆਂਦਰੇਈ ਰੁਡੈਨਕੋ ਚੀਨ ਸਰਕਾਰ ਨਾਲ ਗੱਲਬਾਤ ਕਰਨ ਪੇਈਚਿੰਗ ਪੁੱਜੇ। ਰੂਸੀ ਉਪ ਵਿਦੇਸ਼ ਮੰਤਰੀ ਰੁਡੈਨਕੋ ਨੇ ਚੀਨੀ ਵਿਦੇਸ਼ ਮੰਤਰੀ ਸ਼ਿਨ ਕਾਂਗ ਨਾਲ ਮੁਲਾਕਾਤ ਕਰਕੇ ‘ਸਾਂਝੇ ਹਿੱਤਾਂ ਵਾਲੇ ਅੰਤਰਰਾਸ਼ਟਰੀ ਅਤੇ ਸਥਾਨਕ ਮੱਦਿਆਂ’ ’ਤੇ ਚਰਚਾ ਕੀਤੀ।

ਚੀਨ ਦੇ ਵਿਦੇਸ਼ ਮੰਤਰਾਲੇ ਨੇ ਆਪਣੀ ਵੈੱਬਸਾਈਟ ’ਤੇ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਰੂਸ ਅਤੇ ਚੀਨ ਰਸਮੀ ਤੌਰ ’ਤੇ ਸਹਿਯੋਗੀ ਨਹੀਂ ਹਨ ਪਰ ਯੂਕ੍ਰੇਨ ’ਤੇ ਰੂਸੀ ਹਮਲੇ ਦੇ ਬਾਅਦ ਤੋਂ ਹੀ ਮਾਸਕੋ ਨਾਲ ਪੇਈਚਿੰਗ ਨੇ ਨਜ਼ਦੀਕੀ ਸਬੰਧ ਕਾਇਮ ਕੀਤੇ ਹੋਏ ਹਨ। ਚੀਨ ਯੂਕ੍ਰੇਨ ’ਤੇ ਰੂਸ ਦੇ ਹਮਲੇ ਦੀ ਨਿੰਦਾ ਕਰਨ ਤੋਂ ਇਨਕਾਰ ਕਰ ਚੁੱਕਾ ਹੈ।
 


Manoj

Content Editor

Related News