ਫੇਸਬੁੱਕ ਕਰੇਗਾ ਪੇਸ਼ੇਵਰ ਪੱਤਰਕਾਰਾਂ ਦੀ ਨਿਯੁਕਤੀ

08/22/2019 8:13:17 PM

ਵਾਸ਼ਿੰਗਟਨ— ਅਮਰੀਕਾ 'ਚ ਪ੍ਰਿੰਟ ਮੀਡੀਆ 'ਤੇ ਸੰਕਟ ਦੇ ਵਿਚਾਲੇ ਫੇਸਬੁੱਕ ਨੇ ਖਬਰਾਂ ਪਰੋਸਣ ਲਈ ਐਲਗੋਰਿਧਮ ਦੀ ਥਾਂ ਪੇਸ਼ੇਵਰ ਪੱਤਰਕਾਰਾਂ ਦੀ ਨਿਯੁਕਤੀ ਦਾ ਫੈਸਲਾ ਲਿਆ ਹੈ, ਜਿਸ ਨੂੰ ਮਾਹਰਾਂ ਨੇ ਸਰਾਹਿਆ ਹੈ ਪਰ ਇਸ ਨਾਲ ਸੰਕਟ 'ਚ ਫਸੇ ਮੀਡੀਆ ਉਦਯੋਗ 'ਚ ਨਵੀਂ ਜਾਨ ਪੈਣ ਦੀ ਬਹੁਤ ਘੱਟ ਹੀ ਉਮੀਦ ਹੈ।

ਫੇਸਬੁੱਕ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਰਾਸ਼ਟਰੀ ਪੱਧਰ 'ਤੇ ਵੱਡੀਆਂ ਖਬਰਾਂ ਦੀ ਚੋਣ ਲਈ ਪੱਤਰਕਾਰਾਂ ਦੀ ਇਕ ਛੋਟੀ ਟੀਮ ਬਣਾਏਗਾ ਤਾਂ ਕਿ ਇਹ ਪੁਖਤਾ ਕੀਤਾ ਜਾ ਸਕੇ ਕਿ ਅਸੀਂ ਸਹੀ ਖਬਰਾਂ ਨੂੰ ਸਾਹਮਣੇ ਲਿਆ ਰਹੇ ਹਾਂ। ਇਸ ਦੇ ਤਹਿਤ ਹੁਣ ਖਬਰਾਂ, ਰਸਮੀ ਨਿਊਜ਼ ਫੀਡ ਦੀ ਥਾਂ 'ਨਿਊਜ਼ ਟੈਬ' ਨਾਂ ਦੇ ਸੈਕਸ਼ਨ 'ਚ ਦਿਖਾਈ ਦੇਣਗੀਆਂ। ਫੇਸਬੁੱਕ ਪੱਤਰਕਾਰ ਨਿਊਜ਼ ਸਾਈਟ ਤੋਂ ਖਬਰਾਂ ਚੁਣਨਗੇ ਤੇ ਉਨ੍ਹਾਂ ਦੀਆਂ ਸੁਰਖੀਆਂ ਜਾਂ ਸਮੱਗਰੀ 'ਚ ਬਦਲਾਅ ਨਹੀਂ ਕਰਨਗੇ। ਫੇਸਬੁੱਕ ਨੇ ਜਨਵਰੀ 'ਚ ਐਲਾਨ ਕੀਤਾ ਸੀ ਕਿ ਉਹ ਪੱਤਰਕਾਰਿਤਾ 'ਚ ਸਹਿਯੋਗ ਦੇ ਲਈ ਵਿਸ਼ੇਸ਼ ਕਰਕੇ ਸਥਾਨਕ ਸਮਾਚਾਰ ਸੰਗਠਨਾਂ 'ਚ ਤਿੰਨ ਸਾਲ 'ਚ 300 ਕਰੋੜ ਅਮਰੀਕੀ ਡਾਲਰ ਦਾ ਨਿਵੇਸ਼ ਕਰੇਗੀ। ਅਮਰੀਕਾ 'ਚ ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਦੇ ਵਿਚਾਲੇ ਪ੍ਰਿੰਟ ਮੀਡੀਆ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤੇ ਸਮਾਚਾਰ ਪੱਤਰਾਂ ਦੀ ਥਾਂ ਸੋਸ਼ਲ ਮੀਡਆ ਪਲੇਟਫਾਰਮ ਲੈ ਰਹੇ ਹਨ।

ਬੀਤੇ 15 ਸਾਲ 'ਚ ਅਮਰੀਕਾ 'ਚ ਕਰੀਬ 2000 ਅਖਬਾਰ ਬੰਦ ਹੋ ਚੁੱਕੇ ਹਨ, ਜਿਸ ਨਾਲ ਲੋਕਾਂ ਨੂੰ ਸਥਾਨਕ ਘਟਨਾਵਾਂ ਦੇ ਬਾਰੇ 'ਚ ਘੱਟ ਜਾਣਕਾਰੀ ਮਿਲ ਰਹੀ ਹੈ। ਪਿਊ ਰਿਸਰਚ ਸੈਂਟਰ ਦੇ ਪਿਛਲੇ ਸਾਲ ਜਾਰੀ ਸਰਵੇ ਦੇ ਮੁਤਾਬਕ 2008 ਤੋਂ 2018 ਤੱਕ ਅਮਰੀਕੀ ਅਖਬਾਰਾਂ 'ਚ ਕੰਮ ਕਰ ਰਹੇ ਪੱਤਰਕਾਰਾਂ ਦੀ ਗਿਣਤੀ 'ਚ 47 ਫੀਸਦੀ ਦੀ ਕਮੀ ਆਈ ਹੈ।

ਡੇਲਾਵੇਅਰ ਯੂਨੀਵਰਸਿਟੀ 'ਚ ਸੰਚਾਰ ਦੀ ਪ੍ਰੋਫੈਸਰ ਡੇਨਾ ਯੰਗ ਨੇ ਕਿਹਾ ਕਿ ਸਿਧਾਂਤਕ ਰੂਪ ਨਾਲ ਮੈਂ ਇਸ ਨੂੰ ਬੇਹੱਦ ਸਾਕਾਰਾਤਮਕ ਕਦਮ ਮੰਨਦੀ ਹਾਂ। ਇਹ ਕਾਫੀ ਆਸ਼ਾਜਨਕ ਹੈ। ਯੰਗ ਨੇ ਕਿਹਾ ਕਿ ਪਰ ਇਹ ਪਰਿਵਰਤਨਕਾਰੀ ਨਹੀਂ ਹੈ ਕਿਉਂਕਿ ਜ਼ਰੂਰੀ ਨਹੀਂ ਕਿ ਇਸ ਨਾਲ ਉਨ੍ਹਾਂ ਲੋਕਾਂ ਦੇ ਵਿਵਹਾਰ 'ਚ ਬਦਲਾਅ ਆਵੇ ਜੋ ਆਪਣ ਫੀਡ 'ਤੇ ਜਾਣਕਾਰੀਆਂ ਹਾਸਲ ਕਰਨ ਦੇ ਆਦੀ ਹਨ। ਯੰਗ ਨੇ ਕਿਹਾ ਕਿ ਫੇਸਬੁੱਕ ਇਕ ਪੱਤਰਕਾਰਿਤਾ ਕੰਪਨੀ ਨਹੀਂ ਹੈ ਤੇ ਇਸ ਲਈ ਫੇਸਬੁੱਕ ਦੇ ਲਈ ਕੰਮ ਕਰਨ ਤੋਂ ਪਹਿਲਾਂ ਮੈਂ ਨੈਤਿਕ, ਮਜ਼ਬੂਤ ਪੱਤਰਕਾਰਿਤਾ ਲਈ ਉਨ੍ਹਾਂ ਦੀ ਵਚਨਬੱਧਤਾ ਦੇਣਾ ਚਾਹਾਂਗੀ।


Baljit Singh

Content Editor

Related News