ਮਿਆਂਮਾਰ ਫੌਜ ਦੇ ਬੁਰੇ ਪ੍ਰਚਾਰ ਨੂੰ ਬੜ੍ਹਾਵਾ ਦਿੰਦੈ ਫੇਸਬੁੱਕ : ਅਧਿਕਾਰ ਸਮੂਹ

Thursday, Jun 24, 2021 - 12:40 AM (IST)

ਮਿਆਂਮਾਰ ਫੌਜ ਦੇ ਬੁਰੇ ਪ੍ਰਚਾਰ ਨੂੰ ਬੜ੍ਹਾਵਾ ਦਿੰਦੈ ਫੇਸਬੁੱਕ : ਅਧਿਕਾਰ ਸਮੂਹ

ਵਾਸ਼ਿੰਗਟਨ- ਅਧਿਕਾਰ ਸਮੂਹ ਗਲੋਬਲ ਵਿਟਨੈੱਸ ਦੀ ਇਕ ਨਵੀਂ ਰਿਪੋਰਟ ਦੇ ਅਨੁਸਾਰ ਫੇਸਬੁੱਕ ਫੌਜ ਦੇ ਗਲਤ ਪ੍ਰਚਾਰ ਅਤੇ ਹੋਰ ਸਮੱਗਰੀ ਨੂੰ ਬੜ੍ਹਾਵਾ ਦਿੰਦਾ ਹੈ ਜੋ ਮਿਆਂਮਾਰ ’ਚ ਫਰਵਰੀ ’ਚ ਫੌਜੀਆਂ ਵੱਲੋਂ ਤਖਤਾਪਲਟ ਕਰਨ ਤੋਂ ਬਾਅਦ ਕੰਪਨੀ ਦੀਆਂ ਖੁਦ ਦੀਆਂ ਨੀਤੀਆਂ ਦੀ ਉਲੰਘਣਾ ਹੈ। ਮੰਗਲਵਾਰ ਨੂੰ ਪ੍ਰਕਾਸ਼ਿਤ ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਮਿਆਂਮਾਰ ’ਚ ਫੌਜ ਦੇ ਸੱਤਾ ’ਤੇ ਕਬਜ਼ਾ ਜਮਾਉਣ ਅਤੇ ਚੁਣੇ ਗਏ ਨੇਤਾਵਾਂ ਨੂੰ ਕੈਦ ਕਰਨ ਦੇ ਇਕ ਮਹੀਨੇ ਬਾਅਦ ਵੀ ਫੇਸਬੁੱਕ ਐਲਗੋਰਿਦਮ ਖਪਤਕਾਰਾਂ ਨੂੰ ਫੌਜ ਸਮਰਥਕ ਪੇਜਾਂ ਨਾਲ ਹੀ ਉਨ੍ਹਾਂ ਪੋਸਟਸ ਨੂੰ ਦੇਖਣ ਅਤੇ ‘ਲਾਈਕ’ ਕਰਨ ਲਈ ਬੜ੍ਹਾਵਾ ਦੇ ਰਿਹਾ ਸੀ ਜੋ ਹਿੰਸਾ ਨੂੰ ਭੜਕਾਉਂਦੇ ਹਨ, ਝੂਠੀਆਂ ਸੂਚਨਾਵਾਂ ਦਿੰਦੇ ਹਨ, ਫੌਜ ਦੀ ਪ੍ਰਸ਼ੰਸਾ ਕਰਦੇ ਹਨ ਉਸ ਦੇ ਅੱਤਿਆਚਾਰਾਂ ਦਾ ਗੁਣਗਾਨ ਕਰਦੇ ਹਨ। ਫੇਸਬੁੱਕ ਐਲਗੋਰਿਦਮ ਪੋਸਟ ਦੇ ਕ੍ਰਮ ਅਤੇ ਪੇਸ਼ਗੀ ਨੂੰ ਕੰਟਰੋਲ ਕਰਦਾ ਹੈ ਤਾਂ ਜੋ ਖਪਤਕਾਰ ਇਹ ਦੇਖ ਸਕਣ ਕਿ ਉਨ੍ਹਾਂ ਲਈ ਸਭ ਤੋਂ ਵੱਧ ਪ੍ਰਾਸੰਗਿਕ ਕੀ ਹੈ।

ਇਹ ਖ਼ਬਰ ਪੜ੍ਹੋ- ਯੂਰੋ-2020 : ਇੰਗਲੈਂਡ ਨੇ ਚੈਕ ਗਣਰਾਜ ਨੂੰ ਹਰਾਇਆ


ਫੇਸਬੁੱਕ ਨੇ ਤਖਤਾਪਲਟ ਦੇ ਬਾਅਦ ਇਹ ਐਲਾਨ ਕੀਤਾ ਸੀ ਕਿ ਉਹ ਆਪਣੀ ਸਾਈਟ ਅਤੇ ਆਪਣੇ ਮਾਲਕਾਨਾ ਹੱਕ ਵਾਲੇ ਇੰਸਟਾਗ੍ਰਾਮ ’ਚ ਮਿਆਂਮਾਰ ਫੌਜ ਅਤੇ ਫੌਜ ਵੱਲੋਂ ਕੰਟਰੋਲ ਪੇਜਾਂ ਨੂੰ ਹਟਾਏਗੀ। ਇਸ ਦੇ ਬਾਵਜੂਦ ਅਜਿਹਾ ਨਹੀਂ ਕੀਤਾ ਗਿਆ।

ਇਹ ਖ਼ਬਰ ਪੜ੍ਹੋ- ਏਸ਼ੇਜ ’ਚ ਪਰਿਵਾਰ ਨਾਲ ਨਹੀਂ ਲਿਜਾਣ ਦੀ ਸੰਭਾਵਨਾ ’ਤੇ ਵਰ੍ਹੇ ਵਾਨ, ਪੀਟਰਸਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News