ਫੇਸਬੁੱਕ ’ਤੇ ਲੱਗਾ 50 ਮਿਲੀਅਨ ਪੌਂਡ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ
Wednesday, Oct 20, 2021 - 06:04 PM (IST)
ਗੈਜੇਟ ਡੈਸਕ– ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ’ਤੇ ਬ੍ਰਿਟੇਨ ਨੇ ਸਖਤ ਕਾਰਵਾਈ ਕੀਤੀ ਹੈ। ਯੂ.ਕੇ. ਨੇ ਸੂਚਨਾ ਉਲੰਘਣ ਲਈ ਫੇਸਬੁੱਕ ’ਤੇ 50 ਮਿਲੀਅਨ ਪੌਂਡ (ਲਗਭਗ 5 ਅਰਬ ਰੁਪਏ) ਦਾ ਜੁਰਮਾਨਾ ਲਗਾਇਆ ਹੈ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਫੇਸਬੁੱਕ ’ਤੇ ਅਜਿਹੀ ਕਾਰਵਾਈ ਕੀਤੀ ਗਈ ਹੈ, ਪਹਿਲਾਂ ਵੀ ਆਪਣੇ ਯੂਜ਼ਰਸ ਦੀ ਨਿੱਜੀ ਜਾਣਕਾਰੀ ਚੋਰੀ ਕਰਨ ਦੇ ਦੋਸ਼ ਫੇਸਬੁੱਕ ’ਤੇ ਲਗਦੇ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਬ੍ਰਿਟੇਨ ’ਚ ਕਿਸੇ ਕੰਪਨੀ ਨੂੰ ਸੂਚਨਾ ਉਲੰਘਣ ਕਰਦੇ ਪਾਇਆ ਗਿਆ ਹੈ।
The UK fines Facebook over £50 million for information breach, reports AFP pic.twitter.com/gK4anUQFhK
— ANI (@ANI) October 20, 2021
ਦੱਸ ਦੇਈਏ ਕਿ ਫੇਸਬੁੱਕ ’ਤੇ ਇਹ ਜੁਰਮਾਨਾ ਜੀ.ਆਈ.ਐੱਫ. ਪਲੇਟਫਾਰਮ ਜਿਫੀ (Giphy) ਦੀ ਖਰੀਦ ਤੋਂ ਬਾਅਦ ਜਾਂਚ ਦੌਰਾਨ ਰੈਗੁਲੇਟਰੀ ਦੇ ਆਦੇਸ਼ ਦਾ ਉਲੰਘਣ ਕਰਨ ਲਈ ਲਗਾਇਆ ਗਿਆ ਹੈ। ਮੁਕਾਬਲਾ ਅਤੇ ਮਾਰਕੀਟ ਅਥਾਰਟੀ (ਸੀ.ਐੱਮ.ਏ.) ਨੇ ਇਸ ਮਾਮਲੇ ’ਚ ਕਿਹਾ ਹੈ ਕਿ ਫੇਸਬੁੱਕ ਨੇ ਜਾਣਬੁਝ ਕੇ ਅਜਿਹਾ ਕਿਹਾ ਹੈ। ਅਜਿਹੇ ’ਚ ਫੇਸਬੁੱਕ ’ਤੇ ਜੁਰਮਾਨਾ ਲਗਾਉਣਾ ਅਤੇ ਚਿਤਾਵਨੀ ਦੇਣਾ ਜ਼ਰੂਰੀ ਹੈ ਕਿਉਂਕਿ ਕੋਈ ਵੀ ਕੰਪਨੀ ਕਾਨੂੰਨ ਤੋਂ ਉਪਰ ਨਹੀਂ ਹੈ।