ਭੜਕਾਊ ਭਾਸ਼ਣਾਂ ਖਿਲਾਫ ਲੜਾਈ ਜਾਰੀ ਰੱਖੇ ਫੇਸਬੁੱਕ: ਯੂ.ਐੱਨ.
Wednesday, Aug 29, 2018 - 11:07 PM (IST)

ਜਿਨੇਵਾ— ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮੁਖੀ ਜੀਦ ਰਾਦ ਅਲ ਹੁਸੈਨ ਨੇ ਬੁੱਧਵਾਰ ਨੂੰ ਫੇਸਬੁੱਕ ਨੂੰ ਅਪੀਲ ਕੀਤੀ ਕਿ ਉਹ ਨਫਰਤ ਅਪਰਾਧ ਭਾਸ਼ਣਾਂ ਤੇ ਸਮੱਗਰੀ ਦੇ ਖਿਲਾਫ ਸਰਗਰਮ ਰੂਪ ਨਾਲ ਲੜਾਈ ਜਾਰੀ ਰੱਖੇ। ਫੇਸਬੁੱਕ ਵਲੋਂ ਮਿਆਂਮਾਰ ਦੇ ਫੌਜੀ ਤੇ ਹੋਰ ਸੀਨੀਅਰ ਕਮਾਂਡਰਾਂ 'ਤੇ ਪਾਬੰਦੀਆਂ ਲਗਾਉਣ ਤੋਂ ਬਾਅਦ ਹੁਸੈਨ ਨੇ ਇਹ ਬਿਆਨ ਜਾਰੀ ਕੀਤਾ।
ਦੱਸਣਯੋਗ ਹੈ ਕਿ ਮਿਆਂਮਾਰ ਦੇ ਸੀਨੀਅਰ ਫੌਜ ਅਧਿਕਾਰੀਆਂ 'ਤੇ ਰੋਹਿੰਗਿਆ ਦੇ ਖਿਲਾਫ ਭੜਕਾਊ ਭਾਸ਼ਣਾਂ ਨੂੰ ਫੇਸਬੁੱਕ 'ਤੇ ਅਪਲੋਡ ਕਰਨ ਦੇ ਦੋਸ਼ ਲੱਗੇ ਹਨ। ਹੁਸੈਨ ਨੇ ਕਿਹਾ ਕਿ ਮਿਆਂਮਾਰ 'ਚ ਅਸੀਂ ਜੋ ਦੇਖ ਰਹੇ ਸੀ ਉਸ ਨਾਲ ਅਸੀਂ ਬਹੁਤ ਹੀ ਅਸਹਿਜ ਮਹਿਸੂਸ ਕਰ ਰਹੇ ਹਾਂ। ਫੇਸਬੁੱਕ ਨਾਲ ਸ਼ੁਰੂਆਤੀ ਬੈਠਕਾਂ 'ਚ ਸਾਨੂੰ ਨਹੀਂ ਲੱਗਿਆ ਕਿ ਉਹ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਪਰ ਹੁਣ ਇਸ ਕਦਮ ਦੀ ਸ਼ਲਾਘਾ ਕਰਦੇ ਹਾਂ।