ਰੂਸ ਵਿਰੁੱਧ ਫੇਸਬੁੱਕ ਦਾ ਵੱਡਾ ਐਕਸ਼ਨ, ਸਰਕਾਰੀ ਮੀਡੀਆ ਦੇ ਵਿਗਿਆਪਨਾਂ ’ਤੇ ਲਗਾਈ ਰੋਕ

02/26/2022 4:34:31 PM

ਕੈਲੀਫੋਰਨੀਆ– ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਰੂਸ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਆਪਣੇ ਪਲੇਟਫਾਰਮ ’ਤੇ ਰੂਸੀ ਸਰਕਾਰੀ ਮੀਡੀਆ ਦੇ ਕਿਸੇ ਵੀ ਤਰ੍ਹਾਂ ਦੇ ਵਿਗਿਆਪਨਾਂ ’ਤੇ ਰੋਕ ਲਗਾ ਦਿੱਤੀ ਹੈ। ਫੇਸਬੁੱਕ ਦੇ ਸੁਰੱਖਿਆ ਨੀਤੀ ਮੁਖੀ ਨਥੈਨੀਅਲ ਗਲੇਸ਼ਰ ਨੇ ਟਵਿਟਰ ’ਤੇ ਜਾਰੀ ਬਿਆਨ ’ਚ ਕਿਹਾ, ‘ਦੁਨੀਆ ’ਚ ਕਿਤੇ ਵੀ ਸਾਡੇ ਪਲੇਟਫਾਰਮ ’ਤੇ ਰੂਸੀ ਸਰਕਾਰੀ ਮੀਡੀਆ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਵਿਗਿਆਪਨਾਂ ਨੂੰ ਵਿਖਾਏ ਜਾਣ ’ਤੇ ਅਸੀਂ ਰੋਕ ਲਗਾ ਰਹੇ ਹਾਂ। ਫੇਸਬੁੱਕ 'ਤੇ ਇਸ ਬਦਲਾਅ ’ਤੇ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਹਫਤੇ ਦੇ ਅਖੀਰ ਤੱਕ ਚੱਲੇਗਾ।’ ਉਨ੍ਹਾਂ ਕਿਹਾ, ‘ਅਸੀਂ ਯੂਕ੍ਰੇਨ ’ਚ ਹਾਲਾਤ ’ਤੇ ਨਜ਼ਰ ਰੱਖੀ ਹੋਈ ਹੈ ਅਤੇ ਆਪਣੇ ਪਲੇਟਫਾਰਮ ’ਤੇ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਅਸੀਂ ਅਜਿਹੇ ਹੋਰ ਜ਼ਰੂਰੀ ਕਦਮ ਚੁੱਕਦੇ ਰਹਾਂਗੇ।’ 

ਇਹ ਵੀ ਪੜ੍ਹੋ– ਹਾਈ ਕੋਰਟ ਦਾ ਵੱਡਾ ਫ਼ੈਸਲਾ: ਵਟਸਐਪ ਗਰੁੱਪ ’ਚ ਇਤਰਾਜ਼ਯੋਗ ਪੋਸਟ ਲਈ ਐਡਮਿਨ ਨਹੀਂ ਹੋਣਗੇ ਜ਼ਿੰਮੇਵਾਰ

 

ਇਹ ਵੀ ਪੜ੍ਹੋ– ਯੂਕ੍ਰੇਨ ਤੇ ਰੂਸ ਦੀ ਜੰਗ ਕਾਰਨ ਮਹਿੰਗੇ ਹੋ ਸਕਦੇ ਹਨ ਸਮਾਰਟਫੋਨ

ਇਸਤੋਂ ਪਹਿਲਾਂ ਫੇਸਬੁੱਕ ਨੇ ਆਪਣੇ ਪਲੇਟਫਾਰਮ ’ਤੇ ਪਰੋਸੇ ਜਾ ਰਹੇ ਕੰਟੈਂਟ ’ਤੇ ਨਜ਼ਰ ਰੱਖਣ ਲਈ ਇਕ ਵਿਸ਼ੇਸ਼ ਆਪਰੇਸ਼ਨ ਸੈਂਟਰ ਬਣਾਏ ਜਾਣ ਦਾ ਐਲਾਨ ਕੀਤਾ ਸੀ ਜਿਸ ਵਿਚ ਮਾਹਿਰ ਅਤੇ ਸਥਾਨਕ ਭਾਸ਼ਾ ਬੋਲਣ ਵਾਲੇ ਲੋਕ ਸ਼ਾਮਿਲ ਹੋਣਗੇ ਤਾਂ ਜੋ ਉਨ੍ਹਾਂ ਦੇ ਪਲੇਟਫਾਰਮ ’ਤੇ ਨਫ਼ਰਤ ਅਤੇ ਹਿੰਸਾ ਫੈਲਾਉਣ ਵਾਲੇ ਜਾਂ ਕੰਪਨੀ ਦੇ ਨਿਯਮਾਂ ਨੂੰ ਤੋੜਨ ਵਾਲੀ ਸਮੱਗਰੀ ਨੂੰ ਸਮਾਂ ਰਹਿੰਦਿਆਂ ਹਟਾਇਆ ਜਾਵੇ। 

ਯੂਕ੍ਰੇਨ ਨੇ ਰੂਸ ਦੇ ਹਮਲੇ ਤੋਂ ਬਾਅਦ ਦੁਨੀਆ ਭਰ ਦੇ ਕਈ ਦੇਸ਼ਾਂ ਨੇ ਅਤੇ ਉਸ ਦੀਆਂ ਕੰਪਨੀਆਂ ਖ਼ਿਲਾਫ਼ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ ਅਤੇ ਇਹ ਪਾਬੰਦੀਆਂ ਲਾਗੂ ਵੀ ਕੀਤੀਆਂ ਜਾ ਰਹੀਆਂ ਹਨ। ਇਸੇ ਕ੍ਰਮ ’ਚ ਫੇਸਬੁੱਕ ਨੇ ਇਹ ਐਲਾਨ ਕੀਤਾ ਹੈ। 

ਇਹ ਵੀ ਪੜ੍ਹੋ– ਹੁਣ Twitter ’ਤੇ ਟ੍ਰੋਲ ਕਰਨ ਵਾਲਿਆਂ ਦੀ ਹੋਵੇਗੀ ਛੁੱਟੀ, ਆ ਗਿਆ ਨਵਾਂ ਸੇਫਟੀ ਫੀਚਰ


Rakesh

Content Editor

Related News