ਫੇਸਬੁੱਕ ਦਾ ਡਾਟਾ ਸੰਗ੍ਰਹਿ ਦਾ ਨਵਾਂ ਮੁਕੱਦਮਾ, ਲੱਗ ਸਕਦੈ 500 ਅਰਬ ਡਾਲਰ ਜੁਰਮਾਨਾ

Friday, Aug 14, 2020 - 03:42 AM (IST)

ਫੇਸਬੁੱਕ ਦਾ ਡਾਟਾ ਸੰਗ੍ਰਹਿ ਦਾ ਨਵਾਂ ਮੁਕੱਦਮਾ, ਲੱਗ ਸਕਦੈ 500 ਅਰਬ ਡਾਲਰ ਜੁਰਮਾਨਾ

ਸੈਨ ਫਰਾਂਸਿਸਕੋ - ਫੇਸਬੁੱਕ ’ਤੇ ਅਮਰੀਕਾ ’ਚ ਬਾਇਓਮੈਟ੍ਰਿਕ ਡਾਟਾ ਇਕੱਤਰ ਕਰਨ ਦੇ ਦੋਸ਼ ’ਚ 500 ਅਰਬ ਡਾਲਰ ਤਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਅਮਰੀਕਾ ’ਚ ਫੇਸਬੁੱਕ ’ਤੇ ਇਕ ਮੁਕੱਦਮਾ ਦਾਇਰ ਕੀਤਾ ਗਿਆ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਫੇਸਬੁੱਕ ਦੀ ਸਹਾਇਕ ਕੰਪਨੀ ਇੰੰਸਟਾਗ੍ਰਾਮ ਵਲੋਂ ਯੂਜਰਸ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦਾ ਬਾਇਓਮੈਟ੍ਰਿਕ ਡਾਟਾ ਇਕੱਠਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਕੈਲੇਫੋਰਨੀਆ ਸਥਿਤ ਰੈੱਡਵੁੱਡ ਸਿਟੀ ਦੀ ਅਦਾਲਤ ’ਚ ਸੋਮਵਾਰ ਨੂੰ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ। ਇੰਸਟਾਗ੍ਰਾਮ ’ਤੇ ਦੋਸ਼ ਹੈ ਕਿ ਉਸਨੇ ਫੋਟੋ-ਟੈਗਿੰਗ ਟੂਲ ਰਾਹੀਂ ਲੋਕਾਂ ਦੀ ਪਛਾਣ ਕਰਨ ਲਈ ਫੇਸ਼ੀਅਲ ਰਿਕਾਗਨੇਸ਼ਨ ਤਕਨੀਕ ਦਾ ਇਸਤੇਮਾਲ ਕੀਤਾ ਹੈ। ਇੰਸਟਾਗ੍ਰਾਮ ਨੇ ਵੀ ਸਵੀਕਾਰ ਕੀਤਾ ਹੈ ਕਿ ਕੰਰਪੀ ਇਸ ਫੀਚਰ ਦਾ ਇਸਤੇਮਾਲ ਕਰ ਰਹੀ ਸੀ।


author

Khushdeep Jassi

Content Editor

Related News