ਪਾਕਿਸਤਾਨ ਦੇ F-16 ਲੜਾਕੂ ਜਹਾਜ਼ਾਂ ਲਈ ਸਹਾਇਤਾ ਨੂੰ ਮਨਜ਼ੂਰੀ ਭਾਰਤ ਲਈ ਕੋਈ ਸੰਦੇਸ਼ ਨਹੀਂ ਹੈ: ਅਮਰੀਕਾ

Friday, Sep 23, 2022 - 05:09 PM (IST)

ਪਾਕਿਸਤਾਨ ਦੇ F-16 ਲੜਾਕੂ ਜਹਾਜ਼ਾਂ ਲਈ ਸਹਾਇਤਾ ਨੂੰ ਮਨਜ਼ੂਰੀ ਭਾਰਤ ਲਈ ਕੋਈ ਸੰਦੇਸ਼ ਨਹੀਂ ਹੈ: ਅਮਰੀਕਾ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਐੱਫ-16 ਲੜਾਕੂ ਜਹਾਜ਼ਾਂ ਦੇ ਬੇੜੇ ਲਈ 45 ਕਰੋੜ ਡਾਲਰ ਦੀ ਮਦਦ ਸਬੰਧੀ ਉਸ ਦਾ ਫੈਸਲਾ ਭਾਰਤ ਨੂੰ ਕੋਈ ਸੰਦੇਸ਼ ਦੇਣ ਲਈ ਨਹੀਂ ਹੈ, ਸਗੋਂ ਇਹ ਇਸਲਾਮਾਬਾਦ ਨਾਲ ਅਮਰੀਕਾ ਦੀ ਰੱਖਿਆ ਭਾਈਵਾਲੀ ਨਾਲ ਜੁੜਿਆ ਹੈ, ਜੋ ਵਿਸ਼ੇਸ਼ ਤੌਰ ‘ਤੇ ਅੱਤਵਾਦ ਅਤੇ ਪ੍ਰਮਾਣੂ ਸੁਰੱਖਿਆ 'ਤੇ ਕੇਂਦਰਿਤ ਹੈ। ਬਾਈਡੇਨ ਪ੍ਰਸ਼ਾਸਨ ਨੇ ਟਰੰਪ ਪ੍ਰਸ਼ਾਸਨ ਦੇ ਪਾਕਿਸਤਾਨ ਨੂੰ ਮਿਲਟਰੀ ਸਹਾਇਤਾ ਰੋਕਣ ਸਬੰਧੀ ਫੈਸਲੇ ਨੂੰ ਬਦਲਦੇ ਹੋਏ 8 ਸਤੰਬਰ ਨੂੰ ਪਾਕਿਸਤਾਨ ਦੇ F-16 ਲੜਾਕੂ ਜਹਾਜ਼ਾਂ ਲਈ 45 ਕਰੋੜ ਡਾਲਰ ਦੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਅੱਤਵਾਦੀ ਸਮੂਹਾਂ, ਅਫਗਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ 'ਤੇ ਕਾਰਵਾਈ ਕਰਨ 'ਚ ਅਸਫਲ ਰਹਿਣ ਕਾਰਨ ਪਾਕਿਸਤਾਨ ਨੂੰ ਮਿਲਣ ਵਾਲੀ ਫੌਜੀ ਮਦਦ ਰੋਕ ਦਿੱਤੀ ਸੀ। ਭਾਰਤ ਨੇ ਅਮਰੀਕਾ ਨੂੰ ਪਾਕਿਸਤਾਨ ਨੂੰ F-16 ਲੜਾਕੂ ਜਹਾਜ਼ਾਂ ਲਈ ਸਹਾਇਤਾ ਪੈਕੇਜ ਦੇਣ ਦੇ ਵਾਸ਼ਿੰਗਟਨ ਦੇ ਫੈਸਲੇ 'ਤੇ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਾਇਆ ਹੈ। ਅਮਰੀਕੀ ਸੰਸਦ ਨੂੰ ਦਿੱਤੇ ਨੋਟੀਫਿਕੇਸ਼ਨ 'ਚ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਉਸ ਨੇ ਪਾਕਿਸਤਾਨ ਨੂੰ ਐੱਫ-16 ਲੜਾਕੂ ਜਹਾਜ਼ਾਂ ਦੇ ਰੱਖ-ਰਖਾਅ ਲਈ ਸੰਭਾਵਿਤ ਵਿਦੇਸ਼ੀ ਫੌਜੀ ਵਿਕਰੀ (ਐੱਫਐੱਮਐੱਸ) ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਟਰੂਡੋ ਸਰਕਾਰ ਨੇ ਲਿਆ ਅਹਿਮ ਫ਼ੈਸਲਾ

ਮੰਤਰਾਲਾ ਨੇ ਦਲੀਲ ਦਿੱਤੀ ਸੀ ਕਿ ਇਸ ਨਾਲ ਇਸਲਾਮਾਬਾਦ ਨੂੰ ਮੌਜੂਦਾ ਅਤੇ ਭਵਿੱਖ 'ਚ ਅੱਤਵਾਦ ਦੇ ਖਤਰਿਆਂ ਨਾਲ ਨਜਿੱਠਣ ਦੀ ਆਪਣੀ ਸਮਰੱਥਾ ਬਣਾਈ ਰੱਖਣ 'ਚ ਮਦਦ ਮਿਲੇਗੀ। ਇੱਕ ਸਵਾਲ ਦੇ ਜਵਾਬ ਵਿੱਚ ਭਾਰਤ-ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਦੇ ਸਹਾਇਕ ਮੰਤਰੀ ਡਾ. ਅਲੇ ਰੈਟਨਰ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਨੂੰ F-16 ਲੜਾਕੂ ਜਹਾਜ਼ਾਂ ਲਈ 45 ਕਰੋੜ ਡਾਲਰ ਦੀ ਸਹਾਇਤਾ ਦੇਣ ਸਬੰਧੀ ਉਸ ਦਾ ਫੈਸਲਾ ਭਾਰਤ ਨੂੰ ਕੋਈ ਸੰਦੇਸ਼ ਭੇਜਣ ਲਈ ਨਹੀਂ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਿਛਲੇ ਹਫਤੇ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨਾਲ ਗੱਲਬਾਤ ਦੌਰਾਨ ਪਾਕਿਸਤਾਨ ਦੇ ਐੱਫ-16 ਲੜਾਕੂ ਜਹਾਜ਼ਾਂ ਦੇ ਬੇੜੇ ਦੇ ਰੱਖ-ਰਖਾਅ ਲਈ ਪੈਕੇਜ ਦੇਣ ਦੇ ਅਮਰੀਕਾ ਦੇ ਫੈਸਲੇ 'ਤੇ ਭਾਰਤ ਦੀ ਚਿੰਤਾ ਜ਼ਾਹਰ ਕੀਤੀ ਸੀ। ਰੈਟਨਰ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, "ਐੱਫ-16 ਲਈ ਅਮਰੀਕੀ ਸਹਾਇਤਾ ਪਾਕਿਸਤਾਨ ਦੇ ਨਾਲ ਅਮਰੀਕਾ ਦੀ ਰੱਖਿਆ ਸਾਂਝੇਦਾਰੀ ਨਾਲ ਜੁੜੀ ਹੋਈ ਹੈ ਜੋ ਵਿਸ਼ੇਸ਼ ਤੌਰ 'ਤੇ ਅੱਤਵਾਦ ਅਤੇ ਪਰਮਾਣੂ ਸੁਰੱਖਿਆ 'ਤੇ ਕੇਂਦਰਿਤ ਹੈ, ਜਿਵੇਂ ਕਿ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਦੱਸਿਆ ਹੈ।"

ਇਹ ਵੀ ਪੜ੍ਹੋ: 'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ'; ਜਾਣੋ ਕਿਵੇਂ 4 ਮਹੀਨੇ ਦੀ ਬੱਚੀ ਨੂੰ ਪਰਮਾਤਮਾ ਨੇ ਹੱਥ ਦੇ ਕੇ ਬਚਾਇਆ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News